37.3 C
Patiāla
Saturday, May 4, 2024

ਅੱਠ ਸੌ ਮੀਟਰ ਦੌੜ ਵਿੱਚ ਹੁਸਨਪ੍ਰੀਤ ਸਿੰਘ ਤੇ ਰਮਨਜੀਤ ਕੌਰ ਮੋਹਰੀ

Must read


ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 1 ਅਕਤੂਬਰ

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਵੱਖ-ਵੱਖ ਖੇਡ ਮੈਦਾਨਾਂ ਵਿੱਚ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਤੀਜੇ ਦਨਿ ਏਡੀਸੀ ਵਿਕਾਸ ਵਰਜੀਤ ਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਨਿ੍ਹਾਂ ਖਿਡਾਰੀਆਂ ਦੀ ਹੌਂਸ਼ਲਾ ਅਫ਼ਜ਼ਾਈ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਅਨੁਸਾਰ ਤੀਜੇ ਦਨਿ ਅਥਲੈਟਿਕ ਮੁਕਾਬਲਿਆਂ ਦੌਰਾਨ 800 ਮੀਟਰ ਅੰ-21 (ਲੜਕੇ) ਵਿੱਚ ਹੁਸਨਪ੍ਰੀਤ ਸਿੰਘ, ਪਰਦੀਪ ਸਿੰਘ, ਵੰਸ਼ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ, 10 ਕਿਲੋਮੀਟਰ ਰੇਸ ਵਾਕ ਅੰ-21 (ਲੜਕੀਆਂ) ਵਿੱਚ ਹਰਪ੍ਰੀਤ ਕੌਰ, ਗਗਨਦੀਪ ਕੌਰ ਅਤੇ ਸੁਪਿੰਦਰ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ, 800 ਮੀਟਰ ਅੰ-17 (ਲੜਕੀਆਂ) ਵਿੱਚ ਰਮਨਜੀਤ ਕੌਰ, ਤੰਨੂ ਦੇਵੀ, ਹਰਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਖੋ-ਖੋ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿਚ ਸ਼ੇਰਪੁਰ ਏ ਟੀਮ, ਅੰ-17 (ਲੜਕੀਆਂ) ਵਿੱਚ ਟੀਮ ਅਨਦਾਣਾ ਏ, ਅੰ-17 (ਲੜਕੇ) ਵਿੱਚ ਟੀਮ ਸ਼ੇਰਪੁਰ ਏ ਮੋਹਰੀ ਰਹੇ। ਨੈਟਬਾਲ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿਚ ਰੋਜ਼ਮੈਰੀ ਪਬਲਿਕ ਸਕੂਲ, ਅੰ-17 (ਲੜਕੀਆਂ) ਦੇ ਮੈਚ ਵਿੱਚ ਸ.ਸ.ਸ.ਸ. ਧੂਰੀ ਦੀ ਟੀਮ ਨੇ ਪਹਿਲਾ ਪ੍ਰਾਪਤ ਕੀਤਾ। ਲਾਅਨ ਟੈਨਿਸ- ਅੰ-14 (ਲੜਕੀਆਂ) ਦੇ ਮੈਚ ਦੌਰਾਨ ਹਰਸਿਮਰਨ ਕੌਰ ਤੇ ਅੰ-17 (ਲੜਕੀਆਂ) ਦੇ ਮੈਚ ਵਿੱਚ ਗੁਰਏਂਜਲ ਨੇ ਪਹਿਲੇ ਸਥਾਨ ਮੱਲੇ। ਹੈਂਡਬਾਲ- ਏਜ ਗਰੁੱਪ 21-30 (ਲੜਕੇ) ਦੇ ਮੁਕਾਬਲੇ ਵਿੱਚ ਪਿੰਡ ਜਖੇਪਲ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਬੱਡੀ (ਨੈਸ਼ਨਲ ਸਟਾਇਲ)- ਅੰ-17 (ਲੜਕੀਆਂ) ਦੇ ਮੁਕਾਬਲੇ ਵਿੱਚ ਸੰਗਰੂਰ ਏ ਟੀਮ ਤੇ ਬਾਕਸਿਗ- ਅੰ-14 (ਲੜਕੀਆਂ) ਭਾਰ ਵਰਗ 38-40 ਕਿਲੋ ਵਿੱਚ ਤਨੂੰ ਰਾਣੀ ਅਤੇ ਅੰ-17 (ਲੜਕੀਆਂ) ਭਾਰ ਵਰਗ 46-48 ਕਿਲੋ ਵਿੱਚ ਮੁਸਕਾਨ (ਸੰਗਰੂਰ) ਨੇ ਪਹਿਲਾ ਪ੍ਰਾਪਤ ਕੀਤਾ।



News Source link

- Advertisement -

More articles

- Advertisement -

Latest article