38.1 C
Patiāla
Sunday, April 28, 2024

ਹਾਰ ਦੇ ਡਰੋਂ ਜੰਮੂ-ਕਸ਼ਮੀਰ ’ਚ ਪੰਚਾਇਤ ਤੇ ਅਸੈਂਬਲੀ ਚੋਣਾਂ ਤੋਂ ਭੱਜ ਰਹੀ ਹੈ ਭਾਜਪਾ: ਕਾਂਗਰਸ

Must read


ਜੰਮੂ, 1 ਅਕਤੂਬਰ

ਕਾਂਗਰਸ ਨੇ ਅੱਜ ਭਾਜਪਾ ਤੋਂ ਜੰਮੂ-ਕਸ਼ਮੀਰ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ, ਪੰਚਾਇਤਾਂ ਅਤੇ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਸਮਾਂਹੱਦ ਦੱਸਣ ਦੀ ਮੰਗ ਕੀਤੀ ਅਤੇ ਦੋਸ਼ ਲਾਇਆ ਕਿ ਭਗਵਾਂ ਪਾਰਟੀ ਆਪਣੀ ਹਾਰ ਦੇ ਡਰੋਂ ਇਸ ਜਮਹੂਰੀ ਅਮਲ ਤੋਂ ਭੱਜ ਰਹੀ ਹੈ। ਜੰਮੂ-ਕਸ਼ਮੀਰ ਕਾਂਗਰਸ ਪ੍ਰਧਾਨ ਵਿਕਾਰ ਰਸੂਲ ਵਾਨੀ ਨੇ ਕਿਹਾ, ‘‘ਕਿੰਨਾ ਚਿਰ ਹੋਰ ਲੋਕਾਂ ਨੂੰ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ’ਜ਼), ਪੰਚਾਇਤਾਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਵਾਂਝੇ ਰੱਖਿਆ ਜਾਵੇਗਾ? ਚੋਣਾਂ ਕਰਵਾਉਣ ’ਚ ਦੇਰੀ ਪਿੱਛੇ ਸਿਰਫ ਇੱਕੋ ਕਾਰਨ ਹੈ ਕਿ ਭਾਜਪਾ ਹਾਰ ਅਤੇ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਤੇ ਇਸ ਦਾ ਨਾਂਹਪੱਖੀ ਪ੍ਰਭਾਵ ਪੈਣ ਤੋਂ ਡਰਦੀ ਹੈ।’’ ਉਹ ਰਿਆਸੀ ਅਤੇ ਊਧਮਪੁਰ ਜ਼ਿਲ੍ਹਿਆਂ ’ਚ ਵਰਕਰਾਂ ਦੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਚੋਣਾਂ ਵਿੱਚ ‘‘ਦੇਰੀ’’ ਨੂੰ ਲੈ ਕੇ ਭਾਜਪਾ ’ਤੇ ਵਰ੍ਹਦਿਆਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਆਪਦੇ ‘‘ਮਿਸ਼ਨ 50 ਪਲੱਸ ਦੇ ਦਾਅਵਿਆਂ’’ ਦੇ ਬਾਵਜੂਦ ਉਹ ਇਸ ਜਮਹੂਰੀ ਤੋਂ ਜਾਣਬੁੱਝ ਕੇ ਭੱਜ ਰਹੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article