30.5 C
Patiāla
Thursday, May 2, 2024

ਯੂਪੀ ਸਰਕਾਰ ਸੜਕਾਂ ’ਤੇ ਪਸ਼ੂਆਂ ਕਾਰਨ ਵਾਪਰਦੇ ਹਾਦਸੇ ਰੋਕਣ ’ਚ ਨਾਕਾਮ: ਅਖਿਲੇਸ਼ ਯਾਦਵ

Must read


ਨੋਇਡਾ, 1 ਅਕਤੁੂਬਰ

ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਸੜਕ ਹਾਦਸਿਆਂ ’ਚ ਮੌਤਾਂ ਨੂੰ ਲੈ ਕੇ ਭਾਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਨੂੰ ਇੱਕ ਖਰਬ ਡਾਲਰ ਦਾ ਅਰਥਚਾਰਾ ਬਣਾਉਣ ਦਾ ਦਾਅਵਾ ਕਰਨ ਵਾਲੇ ਸੜਕ ਤੋਂ ਪਸ਼ੂ ਹਟਾਉਣ ’ਚ ਨਾਕਾਮ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਯੋਗੀ ਆਦਿੱਤਿਆਨਾਥ ਸਰਕਾਰ ਵੱਲੋਂ ਵੱਡਾ ਨਵਿੇਸ਼ ਲਿਆਉਣ ਦੇ ਦਾਅਵੇ ਨੂੰ ਵੀ ਚੁਣੌਤੀ ਦਿੱਤੀ ਅਤੇ ਕਥਿਤ ਦੋਸ਼ ਲਾਇਆ ਕਿ ਤਜਵੀਜ਼ਤ ਸਮਝੌਤਿਆਂ ਵਿੱਚੋਂ 10 ਫ਼ੀਸਦ ਤੋਂ ਵੀ ਘੱਟ ਸਿਰੇ ਚੜ੍ਹੇ ਹਨ। ਨੋਇਡਾ ਫੇਰੀ ਦੌਰਾਨ ਯਾਦਵ ਨੇ ਕਿਹਾ, ‘‘ਅੱਜ ਕਿਸਾਨ ਮੁਸ਼ਕਲ ’ਚ ਹਨ, ਡਿਗਰੀਆਂ ਹੋਣ ਦੇ ਬਾਵਜੂਦ ਨੌਜਵਾਨ ਬੇਰੁਜ਼ਗਾਰ ਹਨ। ਸਰਕਾਰ ਦਾ ਦਾਅਵਾ ਹੈ ਕਿ ਉਹ ਇੰਡਸਟਰੀ ਤੋਂ ਸੂਬੇ ਵਿੱਚ ਨਵਿੇਸ਼ ਲਿਆ ਰਹੀ ਹੈ ਪਰ ਸੱਚ ਇਹ ਹੈ ਕਿ ਜਿੰਨੇ ਵੀ ਸਮਝੌਤੇ ਹੋਏ ਉਨ੍ਹਾਂ ਵਿੱਚੋਂ 10 ਫ਼ੀਸਦ ਵੀ ਸਿਰੇ ਨਹੀਂ ਚੜ੍ਹੇ।’’ ਉਨ੍ਹਾਂ ਕਿਹਾ ਕਿ ਸਰਕਾਰ ਸੜਕਾਂ ਤੋਂ ਪਸ਼ੂ ਹਟਾਉਣ ’ਚ ਨਾਕਾਮ ਰਹੀ ਹੈ ਅਤੇ ਉੱਤਰ ਪ੍ਰਦੇਸ਼ ਵਿੱਚ ਕੋਈ ਵੀ ਅਜਿਹਾ ਦਨਿ ਨਹੀਂ ਹੁੰਦਾ ਜਦੋਂ ਸੜਕ ’ਤੇ ਪਸ਼ੂਆਂ ਨਾਲ ਟੱਕਰ ’ਚ ਕਿਸੇ ਵਿਅਕਤੀ ਦੀ ਮੌਤ ਨਾ ਹੁੰਦੀ ਹੋਵੇ। -ਪੀਟੀਆਈ



News Source link
#ਯਪ #ਸਰਕਰ #ਸੜਕ #ਤ #ਪਸ਼ਆ #ਕਰਨ #ਵਪਰਦ #ਹਦਸ #ਰਕਣ #ਚ #ਨਕਮ #ਅਖਲਸ਼ #ਯਦਵ

- Advertisement -

More articles

- Advertisement -

Latest article