34.9 C
Patiāla
Saturday, April 27, 2024

ਗਾਂਧੀ ਜੈਯੰਤੀ: ਸ਼ਹਿਰਾਂ ਵਿੱਚ ਚੱਲੀ ਸਫ਼ਾਈ ਮੁਹਿੰਮ – punjabitribuneonline.com

Must read


ਪੱਤਰ ਪ੍ਰੇਰਕ

ਮਾਨਸਾ, 1 ਅਕਤੂਬਰ

ਮਾਨਸਾ ਦੇ ਡਿਪਟੀ ਕਮਿਸ਼ਨਰ ਪਰਮੀਵਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਕੌਂਸਲ ਮਾਨਸਾ ਵੱਲੋਂ ਗਾਂਧੀ ਜੈਯੰਤੀ ਦੇ ਮੱਦੇਨਜ਼ਰ ਪ੍ਰਧਾਨ ਨਗਰ ਕੌਂਸਲ ਵਿਜੈ ਕੁਮਾਰ ਅਤੇ ਕਾਰਜਸਾਧਕ ਅਫ਼ਸਰ ਬਿਪਨ ਕੁਮਾਰ ਦੀ ਅਗਵਾਈ ਵਿਚ ‘ਇਕ ਤਾਰੀਖ, ਇਕ ਘੰਟਾ, ਇੱਕ ਸਾਥ’ ਸਫ਼ਾਈ ਮੁਹਿੰਮ ਚਲਾਈ ਗਈ। ਉਨ੍ਹਾਂ ਲੋਕਾਂ ਨੂੰ ਸਾਫ ਸਫਾਈ ਦੀ ਇਸ ਮੁਹਿੰਮ ’ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਨਗਰ ਕੌਸਲ ਦੇ ਕਾਰਜ ਸਾਧਕ ਅਫ਼ਸਰ ਬਿਪਨ ਕੁਮਾਰ ਨੇ ਦੱਸਿਆ ਕਿ ਇਸ ਦਨਿ ਵੱਖ-ਵੱਖ ਸੰਸਥਾਵਾਂ ਅਤੇ ਨਗਰ ਕੌਂਸਲ ਮਾਨਸਾ ਦੇ ਸਮੂਹ ਸਟਾਫ ਵੱਲੋ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਸਫਾਈ ਕੀਤੀ ਗਈ ਅਤੇ ਇਨ੍ਹਾਂ ਥਾਵਾਂ ਦੇ ਆਸ-ਪਾਸ ਤੋਂ ਪਲਾਸਟਿਕ, ਕੂੁੜਾ ਆਦਿ ਇੱਕਠਾ ਕਰਕੇ ਸ਼ਹਿਰ ਦੇ ਵੱਖ ਵੱਖ ਐਮ.ਆਰ.ਐਫ. ਸ਼ੈੱਡਾਂ ’ਚ ਭੇਜਿਆ ਗਿਆ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ।

ਬੁਢਲਾਡਾ (ਨਿੱਜੀ ਪੱਤਰ ਪ੍ਰੇਰਕ): ਮਹਾਤਮਾ ਗਾਂਧੀ ਦੀ 154ਵੀਂ ਜੈਅੰਤੀ ’ਤੇ ਨਗਰ ਕੌਂਸਲ ਵੱਲੋਂ ਸਫਾਈ ਮੁਹਿੰਮ ਰੈਲੀ ਸਵੇਰੇ ਸ੍ਰੀ ਰਾਮ ਲੀਲਾ ਗਰਾਊਂਡ ਤੋਂ ਸ਼ੁਰੂ ਕੀਤੀ ਗਈ। ਇਸ ਦੌਰਾਨ ਹੋਰਨਾਂ ਸਣੇ ਕਾਰਜ ਸਾਧਕ ਅਫਸਰ ਐਡਵੋਕੇਟ ਬਲਵਿੰਦਰ ਸਿੰਘ, ਕੌਂਸਲ ਪ੍ਰਧਾਨ ਸੁਖਪਾਲ ਸਿੰਘ ਅਤੇ ਸਮੂਹ ਕੌਂਸਲਰ ਸ਼ਾਮਲ ਹੋਏ।

ਤਪਾ ਮੰਡੀ (ਪੱਤਰ ਪ੍ਰੇਰਕ): ਅੱਜ ਸਬ-ਡਵਿੀਜ਼ਨਲ ਹਸਪਤਾਲ ਤਪਾ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਵਿੱਚ ਸਾਫ ਸਫ਼ਾਈ ਕੀਤੀ ਗਈ। ਐੱਸਐੱਮਓ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਦੱਸਿਆ ਕਿ 2 ਅਕਤੂਬਰ ਤੱਕ ਚੱਲਣ ਵਾਲੀ ਮੁਹਿੰਮ ਤਹਿਤ ਸਿਹਤ ਸੰਸਥਾਵਾਂ ’ਚ ਸਾਫ ਸਫ਼ਾਈ ਕੀਤੀ ਗਈ ਹੈ।



News Source link

- Advertisement -

More articles

- Advertisement -

Latest article