38 C
Patiāla
Sunday, May 5, 2024

ਬਨੂੜ ਮੰਡੀ: ਨਾ ਲੱਡੂ ਵੰਡੇ, ਨਾ ਬੋਲੀ ਲੱਗੀ, ਸਰਕਾਰੀ ਖ਼ਰੀਦ ਹੋਈ ਸ਼ੁਰੂ

Must read


ਕਰਮਜੀਤ ਸਿੰਘ ਚਿੱਲਾ

ਬਨੂੜ, 1 ਅਕਤੂਬਰ

ਬਨੂੜ ਮੰਡੀ ਵਿੱਚ ਅੱਜ ਸ਼ਾਮ ਝੋਨੇ ਦੀ ਸਰਕਾਰੀ ਖ਼ਰੀਦ ਚੁੱਪ-ਚੁਪੀਤੇ ਆਰੰਭ ਹੋ ਗਈ। ਬਨੂੜ ਮੰਡੀ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਹੁਕਮਰਾਨ ਧਿਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਝੋਨੇ ਦੀ ਖ਼ਰੀਦ ਆਰੰਭ ਕਰਾਉਣ ਦੇ ਰਸਮੀ ਉਦਘਾਟਨ ਤੋਂ ਬਿਨਾ, ਝੋਨੇ ਦੀ ਢੇਰੀ ਕੋਲ ਖੜ੍ਹ ਕੇ ਹੱਥ ਵਿੱਚ ਝੋਨੇ ਦੇ ਦਾਣੇ ਚੁੱਕ ਕੇ ਬੋਲੀ ਲਗਾਉਣ ਲਈ ਫੋਟੋ ਖਿਚਾਉਣ ਤੋਂ ਬਿਨਾ ਅਤੇ ਇਸ ਮੌਕੇ ਲੱਡੂ ਵੰਡੇ ਤੋਂ ਬਿਨਾ ਝੋਨੇ ਦੀ ਸਰਕਾਰੀ ਖ਼ਰੀਦ ਆਰੰਭ ਹੋਈ ਹੋਵੇ। ਮੰਡੀ ਵਿੱਚ ਪਹੁੰਚੇ 30 ਹਜ਼ਾਰ ਕੁਇੰਟਲ ਝੋਨੇ ਵਿੱਚੋਂ ਪਨਗਰੇਨ ਵੱਲੋਂ ਪੰਜ ਹਜ਼ਾਰ ਅਤੇ ਮਾਰਕਫੈੱਡ ਵੱਲੋਂ ਦੋ ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ। ਨੋਡਲ ਏਜੰਸੀ ਪਨਗਰੇਨ ਦੇ ਇੰਸਪੈਕਟਰ ਦੀਪਕ ਸਨਿਹਾ ਨੇ ਸਰਕਾਰੀ ਖ਼ਰੀਦ ਕਰਨ ਦੀ ਪੁਸ਼ਟੀ ਕੀਤੀ। ਮੰਡੀ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਆਰੰਭ ਕਰਨ ਲਈ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ। ਹਲਕਾ ਰਾਜਪੁਰਾ ਦੀ ਆਪ ਵਿਧਾਇਕਾ ਨੀਨਾ ਮਿੱਤਲ ਅਤੇ ਮੁਹਾਲੀ ਦੀ ਐੱਸਡੀਐੱਮ ਚੰਦਰਜਯੋਤੀ ਸਿੰਘ ਨੇ ਖ਼ਰੀਦ ਆਰੰਭ ਕਰਾਉਣੀ ਸੀ। ਵਿਧਾਇਕਾ ਨੀਨਾ ਮਿੱਤਲ ਤੇ ਐੱਸਡੀਐੱਮ ਨਿਰਧਾਰਿਤ ਸਮੇਂ ਮਾਰਕੀਟ ਕਮੇਟੀ ਦੇ ਦਫ਼ਤਰ ਪਹੁੰਚ ਗਏ। ਵਿਧਾਇਕਾ ਨੀਨਾ ਮਿੱਤਲ ਨੇ ਮੀਟਿੰਗ ਵਿੱਚ ਪਹੁੰਚਦਿਆਂ ਹੀ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਅਧਿਕਾਰਿਤ ਤੌਰ ਉੱਤੇ ਝੋਨੇ ਦੀ ਸਰਕਾਰੀ ਖ਼ਰੀਦ ਦਾ ਆਪਣੇ ਹੱਥੀਂ ਆਰੰਭ 3 ਅਕਤੂਬਰ ਨੂੰ ਕੀਤਾ ਜਾਣਾ ਹੈ ਤੇ ਮੁੱਖ ਮੰਤਰੀ ਦੇ ਉਦਘਾਟਨ ਤੋਂ ਪਹਿਲਾਂ ਇੱਥੇ ਵੀ ਝੋਨੇ ਦੀ ਖ਼ਰੀਦ ਦਾ ਰਸਮੀ ਉਦਘਾਟਨ ਕਰਨਾ ਸ਼ੋਭਦਾ ਨਹੀਂ ਹੈ। ਵਿਧਾਇਕਾ ਨੇ ਇਸ ਮੌਕੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਖ਼ਰੀਦ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਵਿਾਇਆ ਕਿ ਕਿਸੇ ਨੂੰ ਵੀ ਝੋਨਾ ਵੇਚਣ ਸਬੰਧੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਵਿਧਾਇਕਾ ਤੇ ਐੱਸਡੀਐੱਮ ਅੱਧੇ ਘੰਟੇ ਦੇ ਕਰੀਬ ਮਾਰਕੀਟ ਦਫ਼ਤਰ ਵਿਖੇ ਰੁਕਣ ਤੋਂ ਬਾਅਦ ਝੋਨੇ ਦੀਆਂ ਢੇਰੀਆਂ ਕੋਲ ਜਾਣ ਦੀ ਥਾਂ ਵਾਪਸ ਪਰਤ ਗਏ। ਇੱਕ ਵਾਰ ਸਰਕਾਰੀ ਖ਼ਰੀਦ ਆਰੰਭ ਹੋਣ ਬਾਰੇ ਜੱਕ-ਤੱਕੀ ਵੀ ਪੈ ਗਈ ਪਰ ਬਾਅਦ ਵਿੱਚ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਢੇਰੀਆਂ ਉੱਤੇ ਜਾ ਕੇ ਆਪਣੀ ਪੱਧਰ ਉੱਤੇ ਖ਼ਰੀਦ ਆਰੰਭ ਕਰ ਦਿੱਤੀ। ਕਿਸਾਨਾਂ ਨੇ ਖ਼ਰੀਦ ਆਰੰਭ ਹੋਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ।

ਬਨੂੜ ਮੰਡੀ ਵਿੱਚ ਪਹਿਲੀ ਵਾਰ ਵਿਕੇਗੀ ਬਾਸਮਤੀ

ਬਨੂੜ ਮੰਡੀ ਵਿੱਚ ਇਸ ਵਰ੍ਹੇ ਪਹਿਲੀ ਵਾਰ ਬਾਸਮਤੀ ਦੀ ਖ਼ਰੀਦ ਹੋਵੇਗੀ। ਬਾਸਮਤੀ ਪ੍ਰਾਈਵੇਟ ਸ਼ੈੱਲਰਾਂ ਵੱਲੋਂ ਖ਼ਰੀਦੀ ਜਾਂਦੀ ਹੈ। ਪਹਿਲਾਂ ਇਸ ਖੇਤਰ ਦੇ ਕਿਸਾਨਾਂ ਨੂੰ ਬਾਸਮਤੀ ਵੇਚਣ ਲਈ ਰਾਜਪੁਰੇ ਜਾਣਾ ਪੈਂਦਾ ਸੀ। ਬਨੂੜ ਮੰਡੀ ਦੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ ਨੇ ਦੱਸਿਆ ਕਿ ਕੇਸੀ ਫ਼ੂਡਜ਼ ਬਾਸਮਾਂ ਵੱਲੋਂ ਬਾਸਮਤੀ ਦੀਆਂ ਸਾਰੀਆਂ ਕਿਸਮਾਂ ਦੀ ਬਨੂੜ ਮੰਡੀ ਵਿੱਚੋਂ ਖ਼ਰੀਦ ਕੀਤੀ ਜਾਵੇਗੀ।



News Source link

- Advertisement -

More articles

- Advertisement -

Latest article