33.1 C
Patiāla
Wednesday, May 15, 2024

ਮਜ਼ਦੂਰਾਂ ਵੱਲੋਂ ਐੱਸਡੀਐੱਮ ਦਫ਼ਤਰ ਮੂਹਰੇ ਧਰਨਾ

Must read


ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 20 ਸਤੰਬਰ

ਪੇਂਡੂ ਮਜ਼ਦੂਰ ਯੂਨੀਅਨ ਨੇ ਸੂਬਾਈ ਸੱਦੇ ‘ਤੇ ਇਥੇ ਉਪ ਮੰਡਲ ਮੈਜਿਸਟਰੇਟ ਦਫ਼ਤਰ ਮੂਹਰੇ ਰੋਸ ਧਰਨਾ ਲਾ ਕੇ ਮਜ਼ਦੂਰ ਮੰਗਾਂ ਤੇ ਮਸਲਿਆਂ ਦਾ ਹੱਲ ਮੰਗਿਆ। ਉਪਰੰਤ ਐੱਸਡੀਐੱਮ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਬਲਾਕ ਪ੍ਰਧਾਨ ਕੁਲਵੰਤ ਸਿੰਘ ਸੋਨੀ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੁਝ ਆਸਾਂ ਸਨ ਪਰ ਇਨ੍ਹਾਂ ਦੀ ਕਾਰਗੁਜ਼ਾਰੀ ਤੋਂ ਮਜ਼ਦੂਰ ਜਮਾਤ ਨਿਰਾਸ਼ ਹੈ। ‘ਆਪ’ ਸਰਕਾਰ ਦੇ ਕੈਬਨਿਟ ਮੰਤਰੀਆਂ ‘ਤੇ ਆਧਾਰਤ ਸਬ ਕਮੇਟੀ ਵਲੋਂ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਦਲਿਤ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਦੀ ਥਾਂ ਹੱਕ ਮੰਗਦੇ ਦਲਿਤ ਮਜ਼ਦੂਰਾਂ ਦੀ ਆਵਾਜ਼ ਨੂੰ ਲਾਠੀਚਾਰਜ ਕਰਕੇ ਤੇ ਜੇਲ੍ਹੀਂ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਰਨੇ ‘ਚ ਸਾਥੀਆਂ ਸਮੇਤ ਸ਼ਾਮਲ ਹੋਏ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਕਨਵੀਨਰ ਮਦਨ ਲਾਲ ਜਗਰਾਉਂ ਨੇ ਕਿਹਾ ਕਿ ਹਾਸ਼ੀਏ ‘ਤੇ ਧੱਕੇ ਕਿਰਤੀ ਕਾਮਿਆਂ ਦੀਆਂ ਬੁਨਿਆਦੀ ਮੰਗਾਂ ’ਤੇ ਇਕਜੁੱਟ ਹੋ ਕੇ ਲੜਾਈ ਲੜਨੀ ਅਹਿਮ ਜ਼ਰੂਰੀ ਹੈ। ਧਰਨੇ ਦੌਰਾਨ ਮੰਗ ਕੀਤੀ ਗਈ ਕਿ ਪੰਚਾਇਤੀ ਜ਼ਮੀਨਾਂ ‘ਚੋਂ ਤੀਜੇ ਹਿੱਸੇ ਦਾ ਹੱਕ ਮਜ਼ਦੂਰ ਕਮੇਟੀਆਂ ਨੂੰ ਦਿੱਤਾ ਜਾਵੇ। ਡੰਮੀ ਬੋਲੀਆਂ ਰੱਦ ਕਰਕੇ ਅਸਲ ਹੱਕਦਾਰ ਦਲਿਤ ਮਜ਼ਦੂਰਾਂ ਨੂੰ ਜ਼ਮੀਨ ਦਾ ਹੱਕ ਦਿੱਤਾ ਜਾਵੇ, ਲਾਲ ਲਕੀਰ ‘ਚ ਰਹਿੰਦੇ ਲੋਕਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ।



News Source link
#ਮਜ਼ਦਰ #ਵਲ #ਐਸਡਐਮ #ਦਫ਼ਤਰ #ਮਹਰ #ਧਰਨ

- Advertisement -

More articles

- Advertisement -

Latest article