25 C
Patiāla
Monday, April 29, 2024

Anil Kapoor: ਬਾਲੀਵੁੱਡ ਐਕਟਰ ਅਨਿਲ ਕਪੂਰ ਦੀ ਤਸਵੀਰ ਤੇ ਆਵਾਜ਼ ਦੇ ਇਸਤੇਮਾਲ 'ਤੇ ਲੱਗੀ ਰੋਕ, ਦਿੱਲੀ ਹਾਈ ਕੋਰਟ ਦੇ ਹੁਕਮ

Must read


Anil Kapoor: ਦਿੱਲੀ ਹਾਈਕੋਰਟ ਨੇ ਅਦਾਕਾਰ ਅਨਿਲ ਕਪੂਰ ਦੀ ਸ਼ਖਸੀਅਤ ਦੇ ਅਧਿਕਾਰ ਨਾਲ ਜੁੜੀ ਪਟੀਸ਼ਨ ‘ਤੇ ਵੱਡਾ ਫੈਸਲਾ ਸੁਣਾਇਆ ਹੈ। ਇਸ ‘ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਉਨ੍ਹਾਂ ਦੇ ਪ੍ਰਸਿੱਧ ਡਾਇਲਾਗ ‘ਝਕਾਸ’, ਨਾਮ, ਤਸਵੀਰ, ਆਵਾਜ਼ ਅਤੇ ਉਪਨਾਮ ‘ਏਕੇ’ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਸਲ ‘ਚ ਅਨਿਲ ਕਪੂਰ ਨੇ ਖੁਦ ਇਸ ‘ਤੇ ਦਿੱਲੀ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ‘ਚ ਅਭਿਨੇਤਾ ਨੇ ਮੰਗ ਕੀਤੀ ਸੀ ਕਿ ਲੋਕ ਉਨ੍ਹਾਂ ਦੀਆਂ ਇਹ ਸਾਰੀਆਂ ਚੀਜ਼ਾਂ ਪੈਸੇ ਲਈ ਵਰਤ ਰਹੇ ਹਨ। ਇਸ ਲਈ ਉਨ੍ਹਾਂ ਦੀ ਆਵਾਜ਼ ਅਤੇ ਪ੍ਰਸਿੱਧ ਕਿਰਦਾਰ ਦੀ ਵਰਤੋਂ ਕਰਨ ‘ਤੇ ਪਾਬੰਦੀ ਹੋਣੀ ਚਾਹੀਦੀ ਹੈ।      

ਇਹ ਵੀ ਪੜ੍ਹੋ: ਕੰਗਨਾ ਰਣੌਤ ਨੂੰ ਭਾਰਤੀ ਸੱਭਿਆਚਾਰ ‘ਤੇ ਮਾਣ, ਬੋਲੀ- ‘ਮੈਨੂੰ ਭਾਰਤ ਕਹਿਣਾ ਵਧੀਆ ਲੱਗਦਾ ਹੈ, ਪਰ ਕਈ ਵਾਰ ਮੈਂ ਇੰਡੀਆ..’

ਇਸ ਦੀ ਮੰਗ ਨੂੰ ਲੈ ਕੇ ਅਨਿਲ ਕਪੂਰ ਨੇ ਪਟੀਸ਼ਨ ਕੀਤੀ ਸੀ ਦਾਇਰ
ਇਹ ਫੈਸਲਾ ਜਸਟਿਸ ਪ੍ਰਤਿਭਾ ਐੱਮ ਸਿੰਘ ਨੇ ਅਨਿਲ ਕਪੂਰ ਵੱਲੋਂ ਕਈ ਵੈੱਬਸਾਈਟਾਂ ਅਤੇ ਫੋਰਮਾਂ ਵਿਰੁੱਧ ਦਾਇਰ ਕੇਸ ਦੀ ਸੁਣਵਾਈ ਕਰਦਿਆਂ ਦਿੱਤਾ ਹੈ। ਅਦਾਕਾਰ ਦੇ ਵਕੀਲ ਪ੍ਰਵੀਨ ਆਨੰਦ ਦਾ ਕਹਿਣਾ ਹੈ ਕਿ ਕਈ ਵੈੱਬਸਾਈਟਾਂ ਅਤੇ ਫੋਰਮ ਅਨਿਲ ਕਪੂਰ ਦੇ ਟੈਲੇਂਟ ਦੀ ਦੁਰਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਤਸਵੀਰਾਂ ਨਾਲ ਵੀ ਛੇੜਛਾੜ ਕੀਤੀ ਜਾ ਰਹੀ ਹੈ। ਇਸ ਲਈ ਉਸ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।

ਜਸਟਿਸ ਸਿੰਘ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਸੁਰੱਖਿਅਤ ਹੈ, ਪਰ ਜਦੋਂ ਇਹ “ਰੇਖਾ ਪਾਰ” ਕਰਦੀ ਹੈ ਅਤੇ ਕਿਸੇ ਦੇ ਸ਼ਖਸੀਅਤ ਦੇ ਅਧਿਕਾਰਾਂ ਨੂੰ ਖਤਰੇ ਵਿੱਚ ਪਾਉਂਦੀ ਹੈ, ਤਾਂ ਇਹ ਗੈਰ-ਕਾਨੂੰਨੀ ਹੋ ਜਾਂਦੀ ਹੈ।

‘ਅਦਾਲਤ ਅਜਿਹੇ ਮਾਮਲਿਆਂ ਵਿੱਚ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦੀ’
ਅਦਾਲਤ ਨੇ ਕਿਹਾ, “ਮੁਦਈ ਦਾ ਨਾਮ, ਆਵਾਜ਼, ਸੰਵਾਦ ਅਤੇ ਤਸਵੀਰਾਂ ਨੂੰ ਗੈਰ-ਕਾਨੂੰਨੀ ਅਤੇ ਵਪਾਰਕ ਉਦੇਸ਼ਾਂ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।” ਅਦਾਲਤ ਕਿਸੇ ਦੇ ਸ਼ਖਸੀਅਤ ਦੇ ਗੁਣਾਂ ਦੀ ਅਜਿਹੀ ਦੁਰਵਰਤੋਂ ਵੱਲ ਅੱਖਾਂ ਬੰਦ ਨਹੀਂ ਕਰ ਸਕਦੀ। ਇਸ ਲਈ, ਬਚਾਅ ਪੱਖ ਦੇ ਨੰਬਰ 1 ਤੋਂ 16 ਨੂੰ ਮੁਦਈ ਅਨਿਲ ਕੂਪਰ ਦੇ ਨਾਮ, ਆਵਾਜ਼ ਜਾਂ ਹੋਰ ਸ਼ਖਸੀਅਤਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਵਪਾਰਕ ਲਾਭ ਜਾਂ ਕਿਸੇ ਹੋਰ ਉਦੇਸ਼ ਲਈ ਕਿਸੇ ਵੀ ਤਰੀਕੇ ਨਾਲ ਵਰਤਣ ਤੋਂ ਰੋਕਿਆ ਜਾਂਦਾ ਹੈ…”

ਪ੍ਰਸਿੱਧੀ ਦੇ ਨਾਲ-ਨਾਲ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ – ਅਦਾਲਤ
ਇਸ ਤੋਂ ਇਲਾਵਾ ਹਾਈਕੋਰਟ ਨੇ ਅਣਪਛਾਤੇ ਲੋਕਾਂ ਨੂੰ ਇਤਰਾਜ਼ਯੋਗ ਲਿੰਕਾਂ ਨੂੰ ਪ੍ਰਸਾਰਿਤ ਕਰਨ ਤੋਂ ਵੀ ਰੋਕ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਪ੍ਰਸਿੱਧੀ ਦੇ ਨਾਲ-ਨਾਲ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਮਾਮਲਾ ਦਰਸਾਉਂਦਾ ਹੈ ਕਿ “ਸ਼ੋਹਰਤ ਅਤੇ ਪ੍ਰਸਿੱਧੀ ਨੁਕਸਾਨ ਵਿੱਚ ਬਦਲ ਸਕਦੀ ਹੈ…”

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ ‘ਜਵਾਨ’ ਦੀ ਕਮਾਈ ‘ਚ 14ਵੇਂ ਦਿਨ ਗਿਰਾਵਟ, ਪਰ ਜਲਦ ਤੋੜੇਗੀ ‘ਗਦਰ 2’ ਦਾ ਇਹ ਰਿਕਾਰਡ, ਜਾਣੋ ਕਲੈਕਸ਼ਨ



News Source link

- Advertisement -

More articles

- Advertisement -

Latest article