29.9 C
Patiāla
Thursday, May 9, 2024

Rubina Dilaik Pregnant: ਪ੍ਰੈਗਨੈਂਟ ਰੂਬੀਨਾ ਦਿਲਾਇਕ ਨੇ ਬੇਬੀ ਬੰਪ ਕੀਤਾ ਫਲਾਂਟ, ਅਦਾਕਾਰਾ ਨੇ ਸ਼ੇਅਰ ਕੀਤੀ ਵੀਡੀਓ

Must read


Rubina Dilaik Baby Bump: ਮਸ਼ਹੂਰ ਟੀਵੀ ਅਦਾਕਾਰਾ ਰੁਬੀਨਾ ਦਿਲਾਇਕ ਇਸ ਵੇਲੇ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਬਿਤਾ ਰਹੀ ਹੈ। ਬਹੁਤ ਜਲਦੀ ਛੋਟੀ ਬਹੂ ਦੇ ਘਰ ਕਿਲਕਾਰੀਆਂ ਗੂੰਜ ਉੱਠਣਗੀਆਂ। ਅਦਾਕਾਰਾ ਮਾਂ ਬਣਨ ਜਾ ਰਹੀ ਹੈ। ਰੁਬੀਨਾ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਸਨ ਪਰ ਰੁਬੀਨਾ ਨੇ 16 ਸਤੰਬਰ ਨੂੰ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ।

ਹੁਣ ਰੁਬੀਨਾ ਦਿਲਾਇਕ ਵੀ ਆਪਣਾ ਬੇਬੀ ਬੰਪ ਫੈਂਸ ਦੇ ਸਾਹਮਣੇ ਉਤਸ਼ਾਹ ਨਾਲ ਫਲਾਂਟ ਕਰ ਰਹੀ ਹੈ। ਹਾਲ ਹੀ ‘ਚ ਮਾਂ ਬਣਨ ਵਾਲੀ ਰੁਬੀਨਾ ਦਿਲਾਇਕ ਨੇ ਸੋਸ਼ਲ ਮੀਡੀਆ ‘ਤੇ ਇਕ ਖੂਬਸੂਰਤ ਵੀਡੀਓ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਬੇਬੀ ਬੰਪ ਦੀ ਇਕ ਹੋਰ ਝਲਕ ਦਿਖਾਈ ਹੈ। ਇਸ ਨਵੀਂ ਵੀਡੀਓ ਵਿੱਚ, ਸ਼ਕਤੀ – ਅਸਤਿਤਵ ਦੀ ਅਦਾਕਾਰਾ ਇੱਕ ਚਿੱਟੇ ਰੰਗ ਦੇ ਐਥਨਿਕ ਸੂਟ ਵਿੱਚ ਨਜ਼ਰ ਆ ਰਹੀ ਹੈ ਅਤੇ ਇਸ ਨੂੰ ਉਨ੍ਹਾਂ ਨੇ ਮਿੰਟ ਬਲੂ ਪ੍ਰਿੰਟਡ ਨਾਲ ਕੈਰੀ ਕੀਤਾ ਹੋਇਆ ਹੈ।


ਇਹ ਵੀ ਪੜ੍ਹੋ: Jawan 2: ਸ਼ਾਹਰੁਖ ਖਾਨ ਅਤੇ ਥਲਪਤੀ ਵਿਜੇ ਨਾਲ ਸੀਕਵਲ ਬਣਾਉਣਗੇ Atlee ? ਡਾਇਰੈਕਟਰ ਖੁਲਾਸਾ ਕਰ ਬੋਲਿਆ…

ਅਦਾਕਾਰਾ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਸੁੰਦਰ ਝੁਮਕੇ ਪਾਏ ਹੋਏ ਹਨ। ਵੀਡੀਓ ‘ਚ ਝੂਲੇ ‘ਤੇ ਬੈਠੀ ਰੁਬੀਨਾ ਹੌਲੀ-ਹੌਲੀ ਝੂਲਦੀ ਅਤੇ ਖੁਸ਼ੀ ਨਾਲ ਝੂਮਦੀ ਨਜ਼ਰ ਆ ਰਹੀ ਹੈ। ਰੁਬੀਨਾ ਨੇ ਇਸ ਵੀਡੀਓ ਦੇ ਕੈਪਸ਼ਨ ਦੇ ਸੈਕਸ਼ਨ ਵਿੱਚ ਇੱਕ ਗੁਲਾਬੀ ਦਿਲ ਵਾਲਾ ਇਮੋਟਿਕੋਨ ਸਾਂਝਾ ਕੀਤਾ ਹੈ। 16 ਸਤੰਬਰ ਨੂੰ ਰੁਬੀਨਾ ਦਿਲਿਕ ਅਤੇ ਅਭਿਨਵ ਸ਼ੁਕਲਾ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਕਿ ਉਹ ਜਲਦੀ ਹੀ ਪਹਿਲੀ ਵਾਰ ਮਾਤਾ-ਪਿਤਾ ਬਣਨਗੇ। ਰੁਬੀਨਾ ਨੇ ਇਕ ਫੋਟੋ ਪੋਸਟ ਕੀਤੀ ਹੈ ਜਿਸ ਵਿਚ ਉਹ ਆਪਣੇ ਪਤੀ ਨਾਲ ਕਰੂਜ਼ ‘ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਰੁਬੀਨਾ ਨੇ ਕੈਪਸ਼ਨ ‘ਚ ਲਿਖਿਆ, ‘ਜਦੋਂ ਤੋਂ ਅਸੀਂ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਹੈ, ਉਦੋਂ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਇਕੱਠਿਆਂ ਦੁਨੀਆ ਘੁੰਮਾਂਗੇ। ਫਿਰ ਅਸੀਂ ਵਿਆਹ ਕਰਵਾ ਲਿਆ ਅਤੇ ਹੁਣ ਇੱਕ ਪਰਿਵਾਰ ਦੌ ਤੌਰ ‘ਤੇ ਅਸੀਂ ਜਲਦੀ ਹੀ ਆਪਣੇ ਛੋਟੇ ਮਹਿਮਾਨ ਦਾ ਸਵਾਗਤ ਕਰਾਂਗੇ।


ਤੁਹਾਨੂੰ ਦੱਸ ਦਈਏ ਕਿ ਬਿੱਗ ਬੌਸ 14 ਦੀ ਫੇਮ ਜੋੜੀ ਅੱਜਕੱਲ੍ਹ ਅਮਰੀਕਾ ਵਿੱਚ ਛੁੱਟੀਆਂ ਮਨਾ ਰਹੀ ਹੈ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੀ ਹੈ। ਰੂਬੀਨਾ ਕੁਝ ਹਫ਼ਤੇ ਪਹਿਲਾਂ ਹੀ ਰਵਾਨਾ ਹੋਈ ਸੀ। ਰੁਬੀਨਾ ਆਪਣੇ ਪ੍ਰਸ਼ੰਸਕਾਂ ਲਈ ਵੀਡੀਓ ਅਤੇ ਵਲੌਗ ਸ਼ੇਅਰ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ: Zareen Khan Arrest Warrant: ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਦੇ ਖ਼ਿਲਾਫ ਅਰੈਸਟ ਵਾਰੰਟ ਜਾਰੀ, ਈਵੈਂਟ ਕੰਪਨੀ ਨੇ ਕੀਤੀ ਸ਼ਿਕਾਇਤ, ਜਾਣੋ ਪੂਰਾ ਮਾਮਲਾ





News Source link

- Advertisement -

More articles

- Advertisement -

Latest article