32.3 C
Patiāla
Sunday, April 28, 2024

ਦਿੱਲੀ ਯੂਨੀਵਰਸਿਟੀ ਚੋਣਾਂ: ਯੂਨੀਅਨਾਂ ਨੇ ਚੋਣ ਪ੍ਰਚਾਰ ਮਘਾਇਆ – punjabitribuneonline.com

Must read


ਪੱਤਰ ਪ੍ਰੇਰਕ

ਨਵੀਂ ਦਿੱਲੀ, 17 ਸਤੰਬਰ

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਚੋਣਾਂ ਲਈ ਚੋਣ ਪਿੜ ਮਘ ਗਿਆ ਹੈ। ਵਿਦਿਆਰਥੀ ਆਗੂਆਂ ਤੇ ਉਮੀਦਵਾਰਾਂ ਨੇ ਅੱਜ ਐਤਵਾਰ ਦੀ ਛੁੱਟੀ ਮੌਕੇ ਕਾਲਜ ਬੰਦ ਰਹਿਣ ਕਾਰਨ ਹੋਸਟਲਾਂ ਦਾ ਰੁਖ਼ ਕੀਤਾ। ਡੁਸੂ ਦੀ ਪ੍ਰਧਾਨਗੀ ਲਈ ਅੱਠ ਉਮੀਦਵਾਰ ਮੈਦਾਨ ਵਿੱਚ ਹਨ। ਚੋਣ ਪ੍ਰਚਾਰ ਦੌਰਾਨ ਮਾਹੌਲ ਗਰਮਾਉਣ ਲੱਗਿਆ ਹੈ ਤੇ ਦੋਸ਼-ਪ੍ਰਤੀ-ਦੋਸ਼ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ ਦਿੱਲੀ ਯੂਨੀਵਰਸਿਟੀ ਦੇ ਕਿਰੋੜੀ ਮੱਲ ਕਾਲਜ ਦੇ ਇੱਕ ਵਿਦਿਆਰਥੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇਸ ਵਿਦਿਆਰਥੀ ਦੇ ਹੱਥ ਵਿੱਚ ਹਥਿਆਰ ਫੜਿਆ ਹੋਇਆ ਹੈ। ਇਸ ਕਲਿੱਪ ਨੂੰ ਇੱਕ ਪੱਤਰਕਾਰ ਮੀਰ ਫੈਜ਼ਲ ਵੱਲੋਂ ‘ਐਕਸ’ ’ਤੇ ਸਾਂਝਾ ਕੀਤਾ ਗਿਆ ਹੈ। ਪੁਲੀਸ ’ਤੇ ਚੁਟਕੀ ਲੈਂਦਿਆਂ ਉਸ ਨੇ ਲਿਖਿਆ, ‘‘ਜੇਕਰ ਇਹ ਸ਼ਾਂਤਮਈ ਪ੍ਰਦਰਸ਼ਨ ਹੁੰਦਾ ਤਾਂ ਦਿੱਲੀ ਪੁਲੀਸ ਜ਼ਰੂਰ ਆਉਂਦੀ। ਕਿਰੋੜੀ ਮੱਲ ਕਾਲਜ, ਡੁਸੂ ਚੋਣਾਂ ਵਿੱਚ ਗੁੰਡਾਗਰਦੀ। ਸੂਤਰਾਂ ਦੀ ਮੰਨੀਏ ਤਾਂ ਇਹ ਵਿਦਿਆਰਥੀ ਯੂਨੀਵਰਸਿਟੀ ਵਿੱਚ ਡੀਯੂਐੱਸਯੂ ਚੋਣਾਂ ਲਈ ਪ੍ਰਚਾਰ ਕਰ ਰਿਹਾ ਹੈ।’’

ਇਸ ਘਟਨਾ ’ਤੇ ਆਲ ਇੰਡੀਅਨ ਸਟੂਡੈਂਟਸ ਐਸੋਸੀਏਸ਼ਨ (ਏਆਈਐੱਸਏ) ਨੇ ਬਿਆਨ ਜਾਰੀ ਕੀਤਾ ਕਿ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਦੇ ਬਾਵਜੂਦ ਨਾ ਤਾਂ ਕਾਲਜ ਦੀ ਸੁਰੱਖਿਆ ਤੇ ਨਾ ਹੀ ਦਿੱਲੀ ਪੁਲੀਸ ਨੇ ਇਸ ਦਾ ਨੋਟਿਸ ਲਿਆ ਅਤੇ ਹੱਥ ’ਚ ਬੰਦੂਕ ਵਾਲੇ ਵਿਅਕਤੀ ਨੂੰ ਯੂਨੀਵਰਸਿਟੀ ਕੈਂਪਸ ਬਾਹਰ ਨਹੀਂ ਕੱਢਿਆ ਗਿਆ, ਨਾ ਹੀ ਉਸ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ। ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਨੇ ਵਿਦਿਆਰਥੀ ’ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦਾ ਮੈਂਬਰ ਹੋਣ ਦਾ ਵੀ ਦੋਸ਼ ਲਾਇਆ। ਹਾਲਾਂਕਿ, ਏਬੀਵੀਪੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਏਬੀਵੀਪੀ ਦੇ ਕੌਮੀ ਮੀਡੀਆ ਕਨਵੀਨਰ ਆਸ਼ੂਤੋਸ਼ ਸਿੰਘ ਨੇ ਜਵਾਬ ਦਿੱਤਾ, ‘‘ਉਸ ਵੀਡੀਓ ਵਿੱਚ ਵਿਦਿਆਰਥੀ ਏਬੀਵੀਪੀ ਨਾਲ ਸਬੰਧਤ ਨਹੀਂ ਹੈ। ਏਬੀਵੀਪੀ ਹਮੇਸ਼ਾ ਵਿਦਿਆਰਥੀਆਂ ਦੇ ਨਾਲ ਹੈ ਅਤੇ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਸਬੰਧਤ ਮੁੱਦਿਆਂ ਲਈ ਲੜਦੀ ਹੈ।’’ ਉਨ੍ਹਾਂ ਕਿਹਾ ਕਿ ਆਲ ਇੰਡੀਅਨ ਸਟੂਡੈਂਟਸ ਐਸੋਸੀਏਸ਼ਨ ਕੋਲ ਕੋਈ ਮੁੱਦਾ ਨਹੀਂ ਹੈ। ਇਸ ਲਈ ਉਹ ਉਨ੍ਹਾਂ ’ਤੇ ਝੂਠੇ ਦੋਸ਼ ਲਗਾ ਕੇ ਵਿਦਿਆਰਥੀ ਯੂਨੀਅਨ ਨੂੰ ਬਦਨਾਮ ਕਰ ਰਹੀ ਹੈ। ਕਿਰੋੜੀ ਮੱਲ ਕਾਲਜ ਦੇ ਪ੍ਰਿੰਸੀਪਲ ਦਿਨੇਸ਼ ਖੱਟਰ ਨੇ ਕਿਹਾ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਬੰਦੂਕ ਦੀ ਪਛਾਣ ਲਾਈਟਰ ਵਜੋਂ ਕੀਤੀ ਗਈ ਹੈ ਤੇ ਫਿਲਹਾਲ ਉਹ ‘ਪ੍ਰੋਕਟੋਰੀਅਲ ਬੋਰਡ’ ਦੀ ਹਿਰਾਸਤ ਵਿੱਚ ਹੈ।



News Source link

- Advertisement -

More articles

- Advertisement -

Latest article