38 C
Patiāla
Sunday, May 5, 2024

Barbie Maan: ਡਾਕਟਰ ਬਣਨਾ ਚਾਹੁੰਦੀ ਸੀ, ਪਰ ਕਿਸਮਤ ਨੇ ਬਣਾਇਆ ਗਾਇਕਾ, ਜਾਣੋ ਜਸਮੀਤ ਕੌਰ ਕਿਵੇਂ ਬਣੀ ਬਾਰਬੀ ਮਾਨ

Must read


Happy Birthday Barbie Maan: ਬਾਰਬੀ ਮਾਨ ਪੰਜਾਬੀ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ। ਇਸ ਦੇ ਨਾਲ ਨਾਲ ਉਹ ਪੰਜਾਬੀ ਮਿਊਜ਼ਿਕ ਦੀ ਦੁਨੀਆ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਦਾ ਕਰੀਅਰ 2016 ‘ਚ ਸ਼ੁਰੂ ਹੋਇਆ ਸੀ। ਆਪਣੇ 7 ਸਾਲ ਦੇ ਕਰੀਅਰ ‘ਚ ਬਾਰਬੀ ਮਾਨ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਬਾਰਬੀ ਮਾਨ ਅੱਜ ਯਾਨਿ 18 ਸਤੰਬਰ ਨੂੰ ਆਪਣਾ 26ਵਾਂ ਜਨਮਦਿਨ ਮਨਾ ਰਹੀ ਹੈ। ਤਾਂ ਆਓ ਗਾਇਕਾ ਦੇ ਜਨਮਦਿਨ ‘ਤੇ ਤੁਹਾਨੂੰ ਦੱਸਦੇ ਹਾਂ ਉਸ ਦੇ ਨਾਲ ਜੁੜੀਆਂ ਕੁੱਝ ਦਿਲਚਸਪ ਗੱਲਾਂ:

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੇ ਫੈਨਜ਼ ਨਾਲ ਮਨਾਇਆ ‘ਜਵਾਨ’ ਦੀ ਕਮਾਯਾਬੀ ਦਾ ਜਸ਼ਨ, ‘ਮੰਨਤ’ ਦੇ ਬਾਹਰ ਲੱਗੀ ਭੀੜ, ਵੀਡੀਓ ਵਾਇਰਲ

ਬਾਰਬੀ ਮਾਨ ਦਾ ਅਸਲੀ ਨਾਮ ਜਸਮੀਤ ਕੌਰ ਮਾਨ ਹੈ। ਉਸ ਦਾ ਜਨਮ 18 ਸਤੰਬਰ 1997 ਨੂੰ ਫਿਰੋਜ਼ਪੁਰ ਵਿਖੇ ਹੋਇਆ ਸੀ। ਬਾਰਬੀ ਨੂੰ ਬਚਪਨ ਤੋਂ ਹੀ ਪੜ੍ਹਾਈ ਲਿਖਾਈ ਦਾ ਕਾਫੀ ਜ਼ਿਆਦਾ ਸ਼ੌਕ ਸੀ। ਉਸ ਦਾ ਸੁਪਨਾ ਸੀ ਕਿ ਉਹ ਵੱਡੀ ਹੋ ਕੇ ਟੀਚਰ ਜਾਂ ਡਾਕਟਰ ਬਣੇ। ਪਰ ਬਾਰਬੀ ਮਾਨ ਦੇ ਪਿਤਾ ਨੂੰ ਸੰਗੀਤ ਨਾਲ ਕਾਫੀ ਪਿਆਰ ਸੀ। ਉਹ ਚਾਹੁੰਦੇ ਸੀ ਕਿ ਉਨ੍ਹਾਂ ਦੀ ਧੀ ਵੱਡੀ ਹੋ ਕੇ ਗਾਇਕੀ ਦੇ ਖੇਤਰ ‘ਚ ਆਪਣਾ ਕਰੀਅਰ ਬਣਾਵੇ। ਆਪਣੇ ਪਰਿਵਾਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਹੀ ਬਾਰਬੀ ਮਾਨ ਨੇ ਮਿਊਜ਼ਿਕ ਦੀ ਪੜ੍ਹਾਈ ਕੀਤੀ। 

ਦੱਸ ਦਈਏ ਕਿ ਬਾਰਬੀ ਦੇ ਪਰਿਵਾਰ ‘ਚ ਸ਼ੁਰੂ ਤੋਂ ਹੀ ਸੰਗੀਤਕ ਮਾਹੌਲ ਰਿਹਾ ਸੀ। ਬਾਰਬੀ ਦੇ ਪਿਤਾ ਨੂੰ ਮਿਊਜ਼ਿਕ ਨਾਲ ਇਨ੍ਹਾਂ ਪਿਆਰ ਸੀ ਕਿ ਉਨ੍ਹਾਂ ਨੇ ਪੀਆਨੋ ਬਣਾਉਣ ਦੀ ਫੈਕਟਰੀ ਖੋਲੀ। ਪਰ ਬਦਕਿਸਮਤੀ ਦੇ ਨਾਲ ਬਾਰਬੀ ਜਦੋਂ ਮਹਿਜ਼ 14 ਸਾਲ ਦੀ ਸੀ, ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦਾ ਪਰਿਵਾਰ ਕਾਫੀ ਮੁਸ਼ਕਲ ਦੌਰ ਵਿੱਚੋਂ ਗੁਜ਼ਰਿਆ, ਕਿਉਂਕਿ ਬਾਰਬੀ ਅਤੇ ਉਸ ਦੇ ਦੋ ਭਰਾਵਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਉਸ ਦੀ ਮਾਂ ‘ਤੇ ਆ ਗਈ ਸੀ। 

ਬਾਰਬੀ ਨੇ ਮੁਸ਼ਕਲ ਦੌਰ ਦੇਖਿਆ ਸੀ, ਉਸ ਨੇ ਠਾਣ ਲਿਆ ਸੀ ਕਿ ਉਹ ਆਪਣੇ ਪਰਿਵਾਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਖੂਬ ਮੇਹਨਤ ਕਰੇਗੀ। ਆਖਰ 2018 ‘ਚ ਉਸ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ, ਉਸ ਨੂੰ ਆਪਣੇ ਪਹਿਲੇ ਹੀ ਗਾਣੇ ਤੋਂ ਕਾਮਯਾਬੀ ਮਿਲੀ। ਇਹ ਗਾਣਾ ਸੀ ‘ਮੇਰੀਆਂ ਸਹੇਲੀਆਂ’। ਇਸ ਗਾਣੇ ਨੂੰ ਪੰਜਾਬੀਆਂ ਨੇ ਖੂਬ ਪਿਆਰ ਦਿੱਤਾ ਅਤੇ ਕੁੱਝ ਹੀ ਦਿਨਾਂ ‘ਚ ਗੀਤ ਨੂੰ 8 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਦੇਖ ਲਿਆ।

ਦੱਸ ਦਈਏ ਕਿ ਬਾਰਬੀ ਮਾਨ ਨੂੰ ਮਸ਼ਹੂਰ ਗਾਇਕ ਤੇ ਅਦਾਕਾਰ ਗੁਰੂ ਰੰਧਾਵਾ ਨੇ ‘ਤਾਰੇ’ ਗੀਤ ਤੋਂ ਲੌਂਚ ਕੀਤਾ। 

ਇਸ ਤੋਂ ਬਾਅਦ ਬਾਰਬੀ ਦਾ ਗਾਣਾ ‘ਪਿਛਲਾ ਰਿਕਾਰਡ’ ਕਮਲ ਖਹਿਰਾ ਨਾਲ ਤੇ ‘ਅੱਖੀਆਂ’ ਪ੍ਰੀਤ ਹੁੰਦਲ ਨਾਲ ਰਿਲੀਜ਼ ਹੋਇਆ। 

ਬਾਰਬੀ ਮਾਨ ਸਿੱਧੂ ਮੂਸੇਵਾਲਾ ਨਾਲ ਵੀ ਕੰਮ ਕਰ ਚੁੱਕੀ ਹੈ। ਉਸ ਮੂਸੇਵਾਲਾ ਦਾ ਲਿਿਖਿਆ ਗਾਣਾ ‘ਅੱਜ ਕੱਲ ਵੇ’ ਗਾਇਆ।

ਇਸ ਤੋਂ ਇਲਾਵਾ ਬਾਰਬੀ ਮਾਨ ਪ੍ਰੇਮ ਢਿੱਲੋਂ ਤੇ ਸ਼੍ਰੀ ਬਰਾੜ ਵਰਗੇ ਗਾਇਕਾਂ ਨਾਲ ਵੀ ਕੰਮ ਕਰ ਚੁੱਕੀ ਹੈ। ਦੱਸ ਦਈਏ ਕਿ ਬਾਰਬੀ ਮਾਨ ਸੁਰੀਲੀ ਆਵਾਜ਼ ਦੀ ਮਾਲਕ ਹੈ। ਉਹ ਗਾਇਕੀ ਦੀ ਦੁਨੀਆ ‘ਚ ਉੱਭਰਦਾ ਹੋਇਆ ਸਿਤਾਰਾ ਹੈ। 

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ ‘ਜਵਾਨ’ ਦੀ ਧਮਾਕੇਦਾਰ ਕਮਾਈ ਜਾਰੀ, ਦੂਜੇ ਐਤਵਾਰ ਭਾਰਤ ‘ਚ 500 ਕਰੋੜ ਦੇ ਕਰੀਬ ਪਹੁੰਚਿਆ ਕਲੈਕਸ਼ਨ



News Source link

- Advertisement -

More articles

- Advertisement -

Latest article