28.4 C
Patiāla
Monday, May 6, 2024

ਸਕੂਲ ਬੱਸ ਪਲਟਣ ਕਾਰਨ 12 ਵਿਦਿਆਰਥੀ ਜ਼ਖਮੀ – punjabitribuneonline.com

Must read


ਪੱਤਰ ਪ੍ਰੇਰਕ

ਡੇਰਾ ਬਾਬਾ ਨਾਨਕ, 16 ਸਤੰਬਰ

ਡੇਰਾ ਬਾਬਾ ਨਾਨਕ ਨੇੜੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਪਲਟਣ ਕਾਰਨ ਬੱਸ ’ਚ ਸਵਾਰ 12 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ’ਚੋਂ ਦੋ ਜਣਿਆਂ ਨੂੰ ਬਟਾਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਜ਼ੇਰੇ ਇਲਾਜ ਇੱਕ ਵਿਦਿਆਰਥਣ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਡਰਾਇਵਰ ਮੋਬਾਈਲ ਚਲਾ ਰਿਹਾ ਸੀ ਤੇ ਇੱਕ ਦਮ ਸੰਤੁਲਨ ਵਿਗੜਨ ਨਾਲ ਬੱਸ ਪਲਟ ਗਈ। ਇਸ ਦੌਰਾਨ ਰਾਹਗੀਰਾਂ ਵੱਲੋਂ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ ਗਿਆ। ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ’ਤੇ ਲਾਪ੍ਰਵਾਹੀ ਦੇ ਦੋਸ਼ ਲਗਾਏ ਹਨ| ਉਨ੍ਹਾਂ ਕਿਹਾ ਬੱਸ ਦੇ ਡਰਾਈਵਰ ਸਬੰਧੀ ਉਨ੍ਹਾਂ ਵਲੋਂ ਪਹਿਲਾਂ ਵੀ ਸਕੂਲ ਪ੍ਰਬੰਧਕਾਂ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ| ਸਕੂਲ ਪ੍ਰਿੰਸੀਪਲ ਰਜਨੀ ਬਾਲਾ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਸਕੂਲ ਦੀਆਂ ਚਾਰ ਅਧਿਆਪਕਾਵਾਂ ਵੀ ਬੱਸ ’ਚ ਸਵਾਰ ਸਨ| ਉਨ੍ਹਾਂ ਕਿਹਾ ਸਿਰਫ ਦੋ ਬੱਚਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ| ਉਨ੍ਹਾਂ ਕਿਹਾ ਕਿ ਉਹ ਬੱਸ ਡਰਾਈਵਰ ਖ਼ਿਲਾਫ਼ ਬਣਦੀ ਕਾਰਵਾਈ ਕਰਨਗੇ|



News Source link

- Advertisement -

More articles

- Advertisement -

Latest article