36.9 C
Patiāla
Sunday, April 28, 2024

ਲਖਨਊ ਤੋਂ ਆਬੂ ਧਾਬੀ ਜਾ ਰਹੀ ਇੰਡੀਗੋ ਦੀ ਉਡਾਣ ਹਾਈਡ੍ਰੌਲਿਕ ਸਮੱਸਿਆ ਕਾਰਨ ਦਿੱਲੀ ਹਵਾਈ ਅੱਡੇ ’ਤੇ ਉਤਾਰੀ

Must read


ਨਵੀਂ ਦਿੱਲੀ, 16 ਸਤੰਬਰ

ਲਖਨਊ ਤੋਂ ਆਬੂ ਧਾਬੀ ਜਾ ਰਹੀ ਇੰਡੀਗੋ ਦੀ ਇਕ ਉਡਾਣ ਵਿੱਚ ਹਾਈਡ੍ਰੌਲਿਕ ਪ੍ਰਣਾਲੀ ’ਚ ਸਮੱਸਿਆ ਪੇਸ਼ ਆਉਣ ਕਾਰਨ ਇਸ ਨੂੰ ਹੰਗਾਮੀ ਹਾਲਾਤ ’ਚ ਦਿੱਲੀ ਹਵਾਈ ਅੱਡੇ ’ਤੇ ਉਤਾਰਨਾ ਪਿਆ। ਇਹ ਜਾਣਕਾਰੀ ਇਕ ਸੂਤਰ ਨੇ ਦਿੱਤੀ। ਉਡਾਣ 6ਈ 093 ਵਿੱਚ 150 ਤੋਂ ਵੱਧ ਯਾਤਰੀ ਸਵਾਰ ਸਨ। ਸੂਤਰਾਂ ਮੁਤਾਬਕ ਜਹਾਜ਼ ਵਿੱਚ ਹਾਈਡ੍ਰੌਲਿਕ ਸਮੱਸਿਆ ਪੇਸ਼ ਆਉਣ ਕਾਰਨ ਇਸ ਨੂੰ ਸੁਰੱਖਿਅਤ ਦਿੱਲੀ ਹਵਾਈ ਅੱਡੇ ’ਤੇ ਉਤਾਰਿਆ ਗਿਆ। ਖ਼ਬਰ ਲਿਖੇ ਜਾਣ ਤੱਕ ਇੰਡੀਗੋ ਕੰਪਨੀ ਵੱਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਸੀ ਆਇਆ। -ਪੀਟੀਆਈ



News Source link

- Advertisement -

More articles

- Advertisement -

Latest article