25.2 C
Patiāla
Sunday, April 28, 2024

ਕਸ਼ਮੀਰ: ਸੁਰੱਖਿਆ ਦਲਾਂ ਨੇ ਦੋ ਅਤਿਵਾਦੀ ਘੇਰੇ; ਗੋਲੀਬਾਰੀ ਜਾਰੀ

Must read


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਸ਼੍ਰੀਨਗਰ, 14 ਸਤੰਬਰ

ਜੰਮੂ-ਕਸ਼ਮੀਰ ਦੇ ਕੋਕਰਨਾਗ ਇਲਾਕੇ ਦੇ ਪਿੰਡ ਗਦੂਲ ਵਿੱਚ ਸੁਰੱਖਿਆ ਦਲਾਂ ਤੇ ਅਤਿਵਾਦੀਆਂ ਵਿਚਾਲੇ ਅੱਜ ਗੋਲੀਬਾਰੀ ਹੋਈ ਜੋ ਕਿ ਹਾਲੇ ਤਕ ਜਾਰੀ ਹੈ। ਸੁਰੱਖਿਆ ਦਲਾਂ ਨੂੰ ਸੂਚਨਾ ਮਿਲੀ ਕਿ ਇਲਾਕੇ ਦੇ ਜੰਗਲ ਵਿੱਚ ਅਤਿਵਾਦੀ ਛੁਪੇ ਹੋਏ ਹਨ। ਇਸੇ ਦੌਰਾਨ ਸੁਰੱਖਿਆ ਦਲਾਂ ਨੇ ਦੋ ਅਤਿਵਾਦੀਆਂ ਨੂੰ ਘੇਰ ਲਿਆ। ਜ਼ਿਕਰਯੋਗ ਹੈ ਕਿ ਅਨੰਤਨਾਗ ਜ਼ਿਲ੍ਹੇ ਵਿੱਚ ਬੀਤੇ ਦਿਨ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਤੇ ਪੁਲੀਸ ਨਾਲ ਸਬੰਧਤ ਤਿੰਨ ਅਧਿਕਾਰੀ ਸ਼ਹੀਦ ਹੋ ਗਏ ਸਨ। ਕਸ਼ਮੀਰ ਜ਼ੋਨ ਦੀ ਪੁਲੀਸ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਦੱਸਿਆ,‘‘ਸ਼ਹੀਦ ਕਰਨਲ ਮਨਪ੍ਰੀਤ ਸਿੰਘ, ਮੇਜਰ ਅਸ਼ੀਸ਼ ਧੋਨੈਕ ਤੇ ਡੀਐੱਸਪੀ ਹੰਮਾਂਯੂ ਭੱਟ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਵੇਰਵਿਆਂ ਅਨੁਸਾਰ ਅਤਿਵਾਦੀਆਂ ਦੇ ਛੁਪੇ ਹੋਣ ਦੀ ਸੂਚਨਾ ਮਿਲਣ ’ਤੇ ਫੌਜ ਤੇ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਜੰਗਲ ਵਿੱਚ ਇਕ ਕਿਲੋਮੀਟਰ ਦਾ ਰਸਤਾ ਤੈਅ ਕਰਦਿਆਂ ਅਤਿਵਾਦੀਆਂ ਨੂੰ ਘੇਰ ਲਿਆ ਹੈ।



News Source link

- Advertisement -

More articles

- Advertisement -

Latest article