25.1 C
Patiāla
Friday, May 3, 2024

ਸਿਰਸਾ: ਨਰਮੇ ਨੂੰ ਗੁਲਾਬੀ ਸੁੰਡੀ ਤੇ ਝੋਨੇ ਨੂੰ ਪੱਤਾ ਲਪੇਟ ਬਿਮਾਰੀ ਪਈ – punjabitribuneonline.com

Must read


ਪ੍ਰਭੂ ਦਿਆਲ

ਸਿਰਸਾ, 12 ਸਤੰਬਰ

ਇਸ ਇਲਾਕੇ ਵਿੱਚ ਨਰਮੇ ਨੂੰ ਗੁਲਾਬੀ ਸੁੰਡੀ ਤੇ ਝੋਨੇ ਨੂੰ ਪੱਤਾ ਲਪੇਟ ਬਿਮਾਰੀ ਕਾਰਨ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਕਿਸਾਨ ਮਹਿੰਗੀਆਂ ਸਪਰੇਆਂ ਕਰਨ ਲਈ ਮਜਬੂਰ ਹੋ ਰਹੇ ਹਨ ਪਰ ਫ਼ਸਲਾਂ ਨੂੰ ਪਈ ਬਿਮਾਰੀ ’ਤੇ ਕਾਬੂ ਨਹੀਂ ਪਾਇਆ ਜਾ ਰਿਹਾ। ਕਈ ਥਾਈਂ ਕਿਸਾਨ ਨਰਮੇ ਤੇ ਝੋਨੇ ਦੀ ਫ਼ਸਲ ਨੂੰ ਵਾਹੁਣ ਲਈ ਮਜਬੂਰ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਨਰਮੇ ਦੀ ਬੀਟੀ ਬੀਜ ਅਤੇ ਕੀੜੇਮਾਰ ਦਵਾਈਆਂ ਦੀ ਗੁਣਵਤਾ ’ਤੇ ਸਵਾਲ ਖੜ੍ਹੇ ਕੀਤੇ ਹਨ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਝੋਨੇ ਦੀ ਫ਼ਸਲ ਨੂੰ ਪੱਤਾ ਲਪੇਟ ਬਿਮਾਰੀ ਜਿਥੇ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਉਥੇ ਹੀ ਨਰਮੇ ਨੂੰ ਪਈ ਗੁਲਾਬੀ ਸੁੰਡੀ ਕਾਰਨ ਨਰਮੇ ਦੇ ਝਾੜ ਦੇ ਘਟਣ ਦੇ ਖਦਸ਼ੇ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਪਿੰਡ ਖਾਰੀ ਸੁਰੇਰਾਂ ਦੇ ਕਿਸਾਨ ਬਲਵਿੰਦਰ ਝੋਰੜ ਨੇ ਝੋਨੇ ਨੂੰ ਪਈ ਪੱਤਾ ਲਪੇਟ ਬਿਮਾਰੀ ’ਤੇ ਕਾਬੂ ਨਾ ਪਾਏ ਜਾਣ ਕਾਰਨ ਢਾਈ ਕਿੱਲੇ ਝੋਨਾ ਵਾਹ ਦਿੱਤਾ ਹੈ। ਇਸੇ ਤਰ੍ਹਾਂ ਕਈ ਹੋਰਾਂ ਪਿੰਡਾਂ ਵਿੱਚ ਨਰਮੇ ਨੂੰ ਪਈ ਗੁਲਾਬੀ ਸੁੰਡੀ ’ਤੇ ਵੀ ਕਾਬੂ ਨਹੀਂ ਪਾਇਆ ਜਾ ਰਿਹਾ ਜਿਸ ਕਾਰਨ ਕਿਸਾਨ ਨਰਮੇ ਦੀ ਫ਼ਸਲ ਵੀ ਖੇਤ ਵਿੱਚ ਵਾਹੁਣ ਲਈ ਮਜਬੂਰ ਹੋਣਗੇ ਕਿਉਂਕਿ ਗੁਲਾਬੀ ਸੁੰਡੀ ਕਾਰਨ ਨਰਮੇ ਦਾ ਝਾੜ ਘੱਟਣ ਕਾਰਨ ਕਿਸਾਨ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਨਜ਼ਰ ਆ ਰਿਹਾ। ਉਨ੍ਹਾਂ ਨੇ ਨਰਮੇ ਨੂੰ ਪਈ ਗੁਲਾਬੀ ਸੁੰਡੀ ਦਾ ਕਾਰਨ ਬੀਟੀਕਾਟਨ ਦੇ ਘਟੀਆ ਬੀਜ ਤੇ ਦਵਾਈਆਂ ਦਾ ਕਥਿਤ ਘਟੀਆ ਮਿਆਰ ਦੱਸਿਆ ਹੈ। ਕਿਸਾਨ ਆਗੂ ਨੇ ਦੱਸਿਆ ਹੈ ਕਿ ਨਰਮੇ ਤੇ ਝੋਨੇ ਨੂੰ ਪਈ ਬਿਮਾਰੀ ’ਤੇ ਕਾਬੂ ਨਾ ਪਾਏ ਜਾ ਸਕਣ ਕਾਰਨ ਫ਼ਸਲ ਦੀ ਬੀਮਾ ਕੰਪਨੀ ਨੇ 7 ਜ਼ਿਲ੍ਹਿਆਂ ਦੇ ਬੀਮੇ ਦਾ ਪ੍ਰੀਮੀਅਮ ਕਿਸਾਨਾਂ ਨੂੰ ਵਾਪਸ ਕਰਕੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਇਸ ਮੌਕੇ ਬੀਕੇਈ ਦੇ ਆਗੂ ਨਗਿੰਦਰ ਸਿੰਘ, ਵਿਕਾਸ ਸਹਾਰਨ, ਕੁਲਦੀਪ, ਕੁਲਦੀਪ ਸਿਹਾਗ, ਮਿੱਤਰਸੇਨ, ਭਲਾਰਾਮ, ਮਹਿੰਦਰ, ਭੀਮ, ਨਿਤਿਨ, ਮਹਾਵੀਰ ਸਮੇਤ ਕਈ ਕਿਸਾਨ ਉਨ੍ਹਾਂ ਨਾਲ ਮੌਜੂਦ ਸਨ।



News Source link

- Advertisement -

More articles

- Advertisement -

Latest article