32.9 C
Patiāla
Monday, April 29, 2024

‘ਤੁਹਾਨੂੰ ਚੰਦਰਯਾਨ-4 ਮਿਸ਼ਨ ’ਤੇ ਭੇਜ ਦੇਵਾਂਗੇ’

Must read


ਹਿਸਾਰ (ਹਰਿਆਣਾ), 7 ਸਤੰਬਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਇਕ ਵਾਰ ਫਿਰ ਚਰਚਾ ਵਿੱਚ ਆ ਗਏ ਜਦੋਂ ਉਨ੍ਹਾਂ ਇਕ ਜਨਤਕ ਪ੍ਰੋਗਰਾਮ ਵਿੱਚ ਇਕ ਔਰਤ ਵੱਲੋਂ ਗੁਆਂਢ ’ਚ ਕੋਈ ਫੈਕਟਰੀ ਆਦਿ ਲਗਾਉਣ ਦੀ ਮੰਗ ਕਰਨ ’ਤੇ ਮੁੱਖ ਮੰਤਰੀ ਨੇ ਉਸ ਨੂੰ ਚੰਦਰਯਾਨ-4 ਮਿਸ਼ਨ ’ਤੇ ਭੇਜਣ ਦੀ ਗੱਲ ਆਖ ਦਿੱਤੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿੱਚ ਮਹਿਲਾ ਭਟੋਲ ਜੱਟਾਂ ਪਿੰਡ ਦੇ ਗੁਆਂਢ ਵਿੱਚ ਇਕ ਫੈਕਟਰੀ ਲਾਉਣ ਦੀ ਮੰਗ ਕਰਦੀ ਨਜ਼ਰ ਆ ਰਹੀ ਹੈ ਤਾਂ ਜੋ ਮਹਿਲਾਵਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਇਸ ਦੇ ਜਵਾਬ ਵਿੱਚ ਖੱਟਰ ਇਹ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ, ‘‘ਅਗਲੀ ਬਾਰ ਚਾਂਦ ਕੇ ਉਪਰ ਔਰ ਜੋ ਜਾਏਗਾ ਨਾ ਚੰਦਰਯਾਨ-4, ਉਸ ਮੇਂ ਭੇਜੇਂਗੇ। ਬੈਠ ਜਾਓ।’’ ਵਿਰੋਧੀ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਖੱਟਰ ਦੀ ਇਸ ਟਿੱਪਣੀ ’ਤੇ ਅੱਜ ਉਨ੍ਹਾਂ ਨੂੰ ਘੇਰਿਆ। ੲਿਹ ਵੀਡੀਓ ਕਲਿੱਪ ਸੂਬੇ ਦੇ ਕੁਝ ਕਾਂਗਰਸੀ ਤੇ ‘ਆਪ’ ਆਗੂਆਂ ਵੱਲੋਂ ਸਾਂਝੀ ਕੀਤੀ ਗਈ ਹੈ। ਸੀਨੀਅਰ ਕਾਂਗਰਸੀ ਆਗੂ ਰਣਦੀਪ ਸਿੰਘ ਸੂਰਜੇਵਾਲਾ ਤੇ ਦੀਪੇਂਦਰ ਹੁੱਡਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਨੁਰਾਗ ਢਾਂਡਾ ਨੇ ਇਸ ਟਿੱਪਣੀ ’ਤੇ ਖੱਟਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦਾ ਅਪਮਾਨ ਕਰਨਾ ਭਾਜਪਾ ਤੇ ਆਰਐੱਸਐੱਸ ਦੇ ਡੀਐੱਨਏ ਵਿੱਚ ਹੈ। -ਪੀਟੀਆਈ



News Source link

- Advertisement -

More articles

- Advertisement -

Latest article