30 C
Patiāla
Monday, April 29, 2024

ਨਾਕਸ ਬਿਜਲੀ ਸਪਲਾਈ ਕਾਰਨ ਫ਼ਸਲਾਂ ਤੇ ਸਬਜ਼ੀਆਂ ਸੁੱਕਣ ਲੱਗੀਆਂ – punjabitribuneonline.com

Must read


ਕਰਮਜੀਤ ਸਿੰਘ ਚਿੱਲਾ

ਬਨੂੜ, 5 ਸਤੰਬਰ

ਬਿਜਲੀ ਦੀ ਨਾਕਸ ਬਿਜਲੀ ਸਪਲਾਈ ਤੋਂ ਕਿਸਾਨ ਬੇਹੱਦ ਪ੍ਰੇਸ਼ਾਨ ਹਨ। ਕਿਸਾਨਾਂ ਨੂੰ ਫ਼ਸਲਾਂ ਲਈ ਦਿੱਤੀ ਜਾਂਦੀ ਅੱਠ ਘੰਟੇ ਪਾਵਰ ਸਪਲਾਈ ਦੀ ਥਾਂ, ਪਿਛਲੇ ਇੱਕ ਹਫ਼ਤੇ ਤੋਂ ਮੁਸ਼ਕਲ ਨਾਲ ਤਿੰਨ-ਚਾਰ ਘੰਟੇ ਬਿਜਲੀ ਮਿਲ ਰਹੀ ਹੈ। ਬਿਜਲੀ ਦੀ ਘਾਟ ਕਾਰਨ ਪਾਣੀ ਦੀ ਅਣਹੋਂਦ ਹੈ ਤੇ ਕਿਸਾਨਾਂ ਦੀਆਂ ਫ਼ਸਲਾਂ ਸੋਕੇ ਦੀ ਮਾਰ ਹੇਠ ਆ ਗਈਆਂ ਹਨ। ਕਿਸਾਨ ਆਪਣੀਆਂ ਫ਼ਸਲਾਂ ਅਤੇ ਬਨੂੜ ਖੇਤਰ ਵਿੱਚ ਵੱਡੀ ਪੱਧਰ ਉੱਤੇ ਪੈਦਾ ਹੁੰਦੀਆਂ ਸਬਜ਼ੀਆਂ ਨੂੰ ਬਚਾਉਣ ਲਈ ਮਹਿੰਗੇ ਮੁੱਲ ਦਾ ਡੀਜ਼ਲ ਫੂਕ ਕੇ ਜੈਨਰੇਟਰ ਚਲਾਉਣ ਲਈ ਮਜਬੂਰ ਹਨ।

ਇਸ ਖੇਤਰ ਦੇ ਸਮੁੱਚੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਕੋਈ ਬਾਰਿਸ਼ ਨਹੀਂ ਹੋਈ। ਝੋਨੇ ਦੀ ਫ਼ਸਲ ਨਿੱਸਰ ਰਹੀ ਹੈ। ਪੱਛਮ ਦੀ ਹਵਾ ਚੱਲਣ ਕਾਰਨ ਧਰਤੀ ਦੀ ਪਹਿਲੀ ਬਾਰਿਸ਼ ਦੀ ਗਿੱਲ ਅਤੇ ਪਾਣੀ ਵੀ ਸੁੱਕ ਗਿਆ ਹੈ ਅਤੇ ਝੋਨੇ ਦੀ ਪਾਣੀ ਦੀ ਬਹੁਤ ਲੋੜ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਸੈਂਕੜੇ ਏਕੜ ਰਕਬਾ ਗੋਭੀ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਹੇਠ ਹੈ, ਜਿਨ੍ਹਾਂ ਨੂੰ ਹਰ ਦੂਜੇ ਦਿਨ ਪਾਣੀ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਨਾਮਾਤਰ ਸਪਲਾਈ ਕਾਰਨ ਉਹ ਬੇਹੱਦ ਪ੍ਰੇਸ਼ਾਨ ਹਨ ਅਤੇ ਫ਼ਸਲਾਂ ਮੁਰਝਾ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਪਾਣੀ ਦੀ ਘਾਟ ਦਾ ਅਸਰ ਝੋਨੇ ਦੇ ਝਾੜ ’ਤੇ ਵੀ ਪੈ ਸਕਦਾ ਹੈ। ਕਿਸਾਨ ਸਭਾ ਦੇ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ, ਧਰਮਪਾਲ ਸਿੰਘ ਸੀਲ, ਮੋਹਨ ਸਿੰਘ ਸੋਢੀ, ਜਾਗੀਰ ਸਿੰਘ ਹੰਸਾਲਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਵਿੱਚ ਫੇਲ ਸਾਬਤ ਹੋਈ ਹੈ। ਕਿਸਾਨਾਂ ਨੂੰ ਸਭ ਤੋਂ ਵੱਧ ਪਾਣੀ ਦੀ ਲੋੜ ਵਾਲੇ ਫ਼ਸਲੀ ਸਮੇਂ ਦੌਰਾਨ ਮਸੀਂ ਦੋ-ਤਿੰਨ ਘੰਟੇ ਬਿਜਲੀ ਮਿਲ ਰਹੀ ਹੈ। ਉਨ੍ਹਾਂ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ।

ਘਰੇਲੂ ਬਿਜਲੀ ਸਪਲਾਈ ਵਿੱਚ ਵੀ ਲੱਗ ਰਹੇ ਨੇ ਕੱਟ

ਖੇਤੀਬਾੜੀ ਲਈ ਨਾਕਸ ਸਪਲਾਈ ਦੇ ਨਾਲ-ਨਾਲ ਘਰੇਲੂ ਬਿਜਲੀ ਸਪਲਾਈ ਉੱਤੇ ਵੀ ਰੋਜ਼ਾਨਾ ਲੰਬੇ ਕੱਟ ਲਗਾਏ ਜਾ ਰਹੇ ਹਨ। ਦਿਨ ਅਤੇ ਰਾਤ ਸਮੇਂ ਲਾਈਟ ਟ੍ਰਿਪਿੰਗ ਕਰਦੀ ਰਹਿੰਦੀ ਹੈ ਤੇ ਕਈਂ ਵੇਰ ਇੱਕ ਤੋਂ ਦੋ ਘੰਟੇ ਲੰਬੇ ਕੱਟ ਵੀ ਲੱਗਦੇ ਹਨ। ਸਖ਼ਤ ਗਰਮੀ ਕਾਰਨ ਘਰੇਲੀ ਬਿਜਲੀ ਕੱਟਾਂ ਕਾਰਨ ਖਪਤਕਾਰ ਪ੍ਰੇਸ਼ਾਨ ਹਨ।

ਥਰਮਲ ਵਿੱਚ ਨੁਕਸ ਕਾਰਨ ਆ ਰਹੀ ਹੈ ਸਮੱਸਿਆ: ਐੱਸਡੀਓ

ਪਾਵਰਕੌਮ ਦੀ ਬਨੂੜ ਉਪਮੰਡਲ ਦੇ ਐਸਡੀਓ ਪ੍ਰਵੀਨ ਸਿੰਗਲਾ ਨੇ ਸੰਪਰਕ ਕਰਨ ਉੱਤੇ ਪਾਵਰ ਸਪਲਾਈ ਦੀ ਘਾਟ ਹੋਣ ਦੀ ਗੱਲ ਕਬੂਲੀ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਥਰਮਲ ਵਿੱਚ ਨੁਕਸ ਪੈਣ ਕਾਰਨ ਇਹ ਆਰਜ਼ੀ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਅਗਲੇ ਇੱਕ-ਦੋ ਦਿਨ ਵਿੱਚ ਸਮੱਸਿਆ ਠੀਕ ਹੋ ਜਾਵੇਗੀ ਅਤੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ।



News Source link

- Advertisement -

More articles

- Advertisement -

Latest article