32.3 C
Patiāla
Sunday, April 28, 2024

ਵਿਜੀਲੈਂਸ ਨੇ ਲੁਧਿਆਣਾ ਦੇ ਟਰੈਵਲ ਏਜੰਟ ਦਾ ਸਹਿਯੋਗੀ 20000 ਰੁਪਏ ਰਿਸ਼ਵਤ ਲੈਂਦਾ ਕਾਬੂ – punjabitribuneonline.com

Must read


ਚੰਡੀਗੜ੍ਹ, 29 ਅਗਸਤ

ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਦੇ ਟਰੈਵਲ ਏਜੰਟ ਦੇ ਸਹਿਯੋਗੀ ਨੂੰ ਸੁਖਦੀਪ ਕੌਰ ਗਿੱਲ ਵਾਸੀ ਨਿਊ ਸੋਢੀ ਨਗਰ ਮੋਗਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸੁਖਦੀਪ ਕੌਰ ਗਿੱਲ ਨੇ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ), ਵਿਜੀਲੈਂਸ ਬਿਊਰੋ ਲੁਧਿਆਣਾ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮ ਟਰੈਵਲ ਏਜੰਟ ਕਮਲ ਗੋਇਲ, ਜਿਸ ਦਾ ਦਫ਼ਤਰ ਟਰੈਵਲ ਕਲੱਬ ਪਾਸਪੋਰਟ ਸੇਵਾ ਕੇਂਦਰ ਲੁਧਿਆਣਾ ਨੇੜੇ ਸਥਿਤ ਹੈ, ਨੇ ਉਸ ਦੀਆਂ ਬੇਟੀਆਂ ਦੇ ਨਾਂ ਦਰੁੱਸਤ ਕਰਨ ਅਤੇ ਪਾਸਪੋਰਟ ਰੀਨਿਊ ਕਰਨ ਬਦਲੇ ਉਸ ਕੋਲੋਂ 20,000 ਰੁਪਏ ਰਿਸ਼ਵਤ ਮੰਗੀ ਸੀ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਵਲ ਏਜੰਟ ਕਮਲ ਗੋਇਲ ਦੇ ਸਹਿਯੋਗੀ ਸੋਨੂੰ ਸ਼ਾਹ ਨੂੰ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ, ਜਦੋਂਕਿ ਏਜੰਟ ਕਮਲ ਗੋਇਲ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਟਰੈਵਲ ਏਜੰਟ ਕਮਲ ਗੋਇਲ ਅਤੇ ਉਸ ਦੇ ਸਹਿਯੋਗੀ ਸੋਨੂੰ ਸ਼ਾਹ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7-ਏ ਤਹਿਤ ਥਾਣਾ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ), ਪੰਜਾਬ ਵਿਜੀਲੈਂਸ ਬਿਊਰੋ ਲੁਧਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਰੀ ਹੈ।



News Source link

- Advertisement -

More articles

- Advertisement -

Latest article