20.6 C
Patiāla
Tuesday, April 30, 2024

ਤੈਰਾਕੀ: ਮੁਹਾਲੀ ਦੀ ਜਸਨੂਰ ਨੇ ਨੌਂ ਸਾਲ ਪੁਰਾਣਾ ਰਿਕਾਰਡ ਤੋੜ ਕੇ ਸੋਨ ਤਗ਼ਮਾ ਜਿੱਤਿਆ

Must read


ਕਰਮਜੀਤ ਸਿੰਘ ਚਿੱਲਾ

ਐਸ.ਏ.ਐਸ.ਨਗਰ(ਮੁਹਾਲੀ), 27 ਅਗਸਤ

ਉੜੀਸਾ ਦੇ ਭੁਬਨੇਸ਼ਵਰ ਵਿੱਚ ਹੋਈ 39ਵੀਂ ਸਬ ਜੂਨੀਅਰ ਅਤੇ 49ਵੀਂ ਜੂਨੀਅਰ ਕੌਮੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਮੁਹਾਲੀ ਦੀ ਜਸਨੂਰ ਕੌਰ ਨੇ 15-17 ਸਾਲ ਉਮਰ ਵਰਗ ਦੇ ਜੂਨੀਅਰ ਮੁਕਾਬਲਿਆਂ ਵਿੱਚ ਨਵਾਂ ਰਿਕਾਰਡ ਕਾਇਮ ਕਰ ਕੇ ਸੋਨੇ ਦਾ ਤਗ਼ਮਾ ਜਿੱਤਿਆ ਹੈ।

ਮੁਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਦੀ ਗਿਆਰ੍ਹਵੀਂ ਸ਼੍ਰੇਣੀ ਦੀ ਵਿਦਿਆਰਥਣ ਜਸਨੂਰ ਕੌਰ ਨੇ ਤੈਰਾਕੀ ਦੇ 50 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿੱਚ 2014 ਵਿੱਚ ਹਰਿਆਣਾ ਦੀ ਸ਼ਿਵਾਨੀ ਕਟਾਰੀਆ ਵੱਲੋਂ 27.11 ਸਕਿੰਡ ਦਾ ਬਣਾਇਆ ਰਿਕਾਰਡ 27.01 ਸਕਿੰਟ ਨਾਲ ਤੋੜ ਕੇ ਨਵਾਂ ਕੌਮੀ ਰਿਕਾਰਡ ਆਪਣੇ ਨਾਂ ਕਰਵਾਇਆ। ਜਸਨੂਰ ਕੌਰ 50 ਮੀਟਰ ਬਟਰਫ਼ਲਾਈ ਮੁਕਾਬਲੇ ਵਿੱਚ ਵੀ ਤੀਜੇ ਸਥਾਨ ’ਤੇ ਰਹੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ। ਮੁਹਾਲੀ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿੱਚ ਤੈਰਾਕੀ ਦੇ ਕੋਚ ਜੌਨੀ ਭਾਟੀਆ ਨੇ ਦੱਸਿਆ ਕਿ ਉਕਤ ਕੌਮੀ ਤੈਰਾਕੀ ਚੈਂਪੀਅਨਸ਼ਿਪ ਦੇ ਦੋਵੇਂ ਵਰਗਾਂ ਵਿੱਚ ਪੰਜਾਬ ਦੇ 23 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 16 ਖਿਡਾਰੀ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਵੇਰ 4×100 ਮੀਟਰ ਰਿਲੇਅ ਤੈਰਾਕੀ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਇਨ੍ਹਾਂ ਜੇਤੂ ਖਿਡਾਰਨਾਂ ਵਿੱਚ ਦੋ ਜੁੜਵਾ ਭੈਣਾਂ ਵਨੀਸ਼ਾ ਅਤੇ ਵਰਨਿਕਾ ਤੋਂ ਇਲਾਵਾ ਜਸਨੂਰ ਕੌਰ ਅਤੇ ਅਰਸ਼ਪ੍ਰੀਤ ਕੌਰ ਸ਼ਾਮਲ ਹਨ। ਇਹ ਚਾਰੋਂ ਮੁਹਾਲੀ ਨਾਲ ਸਬੰਧਤ ਹਨ। ਇੱਥੋਂ ਦੇ ਤੈਰਾਕ ਜੁਝਾਰ ਸਿੰਘ ਨੇ ਫਾਈਨਲ ਵਿੱਚ 7ਵਾਂ ਸਥਾਨ ਤੇ ਅਪੂਰਵਾ ਸ਼ਰਮਾ ਨੇ 8ਵਾਂ ਸਥਾਨ ਹਾਸਲ ਕੀਤਾ।

ਖੇਲੋ ਇੰਡੀਆ ਵਿੱਚ ਵੀ ਰਿਕਾਰਡ ਬਣਾ ਚੁੱਕੀ ਹੈ ਜਸਨੂਰ

ਇਸ ਤੋਂ ਪਹਿਲਾਂ ਜਸਨੂਰ ਕੌਰ ‘ਖੇਲੋ ਇੰਡੀਆ’ ਵਿੱਚ 26.81 ਸਕਿੰਟ ਨਾਲ ਰਿਕਾਰਡ ਦਰਜ ਕਰਾ ਚੁੱਕੀ ਹੈ। ਪੈਰਿਸ ਓਲੰਪਿਕ ਵਿੱਚ 50 ਮੀਟਰ ਫ਼੍ਰੀ ਸਟਾਈਲ ਦੀ ਸੋਨ ਤਗ਼ਮਾ ਜੇਤੂ ਖਿਡਾਰਨ ਦਾ ਰਿਕਾਰਡ 24.88 ਸਕਿੰਟ ਦਾ ਹੈ।



News Source link

- Advertisement -

More articles

- Advertisement -

Latest article