33.5 C
Patiāla
Thursday, May 2, 2024

ਚਾਰਾ ਘੁਟਾਲਾ: ਸੀਬੀਆਈ ਦੀ ਅਦਾਲਤ ਵੱਲੋਂ 89 ਵਿਅਕਤੀ ਦੋਸ਼ੀ ਕਰਾਰ; 35 ਹੋਏ ਬਰੀ – punjabitribuneonline.com

Must read


ਰਾਂਚੀ, 28 ਅਗਸਤ

ਇੱਥੇ ਅੱਜ ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਨੇ ਚਾਰਾ ਘੁਟਾਲਾ ਨਾਲ ਸਬੰਧਤ ਇਕ ਮਾਮਲੇ ਵਿੱਚ 89 ਵਿਅਕਤੀਆਂ ਨੂੰ ਦੋੋਸ਼ੀ ਕਰਾਰ ਦਿੱਤਾ ਹੈ ਅਤੇ ਇਨ੍ਹਾਂ ਵਿੱਚੋਂ 53 ਵਿਅਕਤੀਆਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਸਮੇਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਤਿੰਨ ਸਾਲ ਦੀ ਕੈਦ ਹੈ ਜਦਕਿ ਬਾਕੀ 36 ਦੋਸ਼ੀਆਂ ਨੂੰ ਸਜ਼ਾ ਦੀ ਮਿਆਦ ਦਾ ਐਲਾਨ ਪਹਿਲੀ ਸਤੰਬਰ ਨੂੰ ਕੀਤਾ ਜਾਵੇਗਾ। ਸੀਬੀਆਈ ਦੇ ਵਿਸ਼ੇਸ਼ ਜੱਜ ਵਿਸ਼ਾਲ ਸ੍ਰੀਵਾਸਤਵ ਨੇ ਇਸ ਮਾਮਲੇ ਵਿੱਚ 35 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ।

ਇਹ ਮਾਮਲਾ ਏਕੀਕ੍ਰਿਤ ਬਿਹਾਰ ਵਿੱਚ ਦੋਰਾਂਦਾ ਖ਼ਜ਼ਾਨੇ ’ਚੋਂ ਧੋਖਾਧੜੀ ਨਾਲ 36.59 ਕਰੋੜ ਰੁਪਏ ਕਢਵਾਉਣ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ 124 ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article