38 C
Patiāla
Friday, May 3, 2024

ਨੂਹ: ਯਾਤਰਾ ਦੀ ਨਹੀਂ ‘ਜਲ ਅਭਿਸ਼ੇਕ’ ਦੀ ਹੀ ਮਿਲੀ ਇਜਾਜ਼ਤ

Must read


ਨੂਹ/ਗੁਰੂਗ੍ਰਾਮ, 28 ਅਗਸਤ

ਸਰਵ ਜਾਤੀਯ ਹਿੰਦੂ ਮਹਾਪੰਚਾਇਤ ਵੱਲੋਂ ਨੂਹ ਜ਼ਿਲ੍ਹੇ ਵਿੱਚ ‘ਬ੍ਰਜ ਮੰਡਲ ਯਾਤਰਾ’ ਕੱਢਣ ਦੇ ਦਿੱਤੇ ਸੱਦੇ ਦਰਮਿਆਨ ਪ੍ਰਸ਼ਾਸਨ ਵੱਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ ਕਰਕੇ ਅੱਜ ਦਾ ਦਿਨ ਸੁਖੀ-ਸਾਂਦੀ ਲੰਘ ਗਿਆ ਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ। ਉਂਜ ਬਡਕਾਲੀ ਚੌਕ ਵਿਚ ਸੁਰੱਖਿਆ ਡਿਊਟੀ ’ਤੇ ਤਾਇਨਾਤ ਸਬ-ਇੰਸਪੈਕਟਰ ਹਕਮੂਦੀਨ (47) ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਨੂਹ ਪ੍ਰਸ਼ਾਸਨ ਨੇ ਭਾਵੇਂ ਯਾਤਰਾ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ, ਪਰ 15 ਹਿੰਦੂ ਧਾਰਮਿਕ ਆਗੂ ਤੇ ਸੱਜੇ-ਪੱਖੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮਲਹਾਰ ਦੇ ਸ਼ਿਵ ਮੰਦਰ ਵਿੱਚ ‘ਜਲ ਅਭਿਸ਼ੇਕ’ ਦੀ ਖੁੱਲ੍ਹ ਦੇ ਦਿੱਤੀ। ਇਸ ਦੌਰਾਨ ਨੂਹ ਜ਼ਿਲ੍ਹਾ ਕਿਲੇ ਵਿਚ ਤਬਦੀਲ ਰਿਹਾ। ਹੋਰਨਾਂ ਰਾਜਾਂ ਤੋਂ ਪੁੱਜੇ ਹਿੰਦੂ ਸਾਧੂਆਂ ਤੇ ਹੋਰ ਸ਼ਰਧਾਲੂਆਂ ਨੂੰ ਗੁਰੂਗ੍ਰਾਮ ਵਿਚ ਹੀ ਰੋਕ ਲਿਆ ਗਿਆ। ‘ਜਲ ਅਭਿਸ਼ੇਕ’ ਲਈ ਮੰੰਦਿਰ ਜਾਣ ਵਾਲੇ ਆਗੂਆਂ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਵਰਕਿੰਗ ਪ੍ਰਧਾਨ ਆਲੋਕ ਕੁਮਾਰ, ਹਰਿਆਣਾ ਇਕਾਈ ਦੇ ਪ੍ਰਧਾਨ ਪਵਨ ਕੁਮਾਰ, ‘ਪ੍ਰਾਂਤ’ ਪ੍ਰਚਾਰਕ ਆਰਐੱਸਐੱਸ ਵਿਜੈ, 52 ‘ਪਾਲਾਂ’ ਦੇ ਪ੍ਰਧਾਨ ਅਰੁਣ ਜ਼ੈਲਦਾਰ ਤੇ ਸਰਵ ਹਿੰਦੂ ਸਮਾਜ ਦੇ 12 ਪ੍ਰਤੀਨਿਧ ਮੈਂਬਰਾਂ ਤੋਂ ਇਲਾਵਾ ਸਥਾਨਕ ਵਰਕਰ ਤੇ ਹੋਰ ਆਗੂ ਸ਼ਾਮਲ ਸਨ। ਪਵਿੱਤਰ ਸਾਉਣ ਮਹੀਨੇ ਦੇ ਆਖਰੀ ਸੋਮਵਾਰ ਕਰਕੇ ਲੋਕਾਂ ਨੂੰ ਆਪਣੇ ਘਰਾਂ ਨੇੜਲੇ ਮੰਦਰਾਂ ਵਿਚ ਹੀ ਪੂਜਾ ਕਰਨ ਦੀ ਖੁੱਲ੍ਹ ਦਿੱਤੀ ਗਈ। ਯਾਤਰਾ ਦੇ ਸੱਦੇ ਦੇ ਮੱਦੇਨਜ਼ਰ ਅੱਜ ਨੂਹ ਸਣੇ ਹੋਰਨਾਂ ਥਾਵਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਨੂਹ ਲਈ ਨਿਕਲੇ ਕਈ ਸਾਧੂ ਸੰਤਾਂ ਤੇ ਹੋਰ ਸ਼ਰਧਾਲੂਆਂ ਨੂੰ ਗੁਰੂਗ੍ਰਾਮ ਵਿਚ ਹੀ ਰੋਕ ਲਿਆ ਗਿਆ। ਮੀਡੀਆ ਨਾਲ ਜੁੜੇ ਵਾਹਨਾਂ ਨੂੰ ਨੂਹ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ। ਅਯੁੁੱਧਿਆ ਤੋਂ ਆਏ ਜਗਤਗੁਰੂ ਪਰਮਹੰਸ ਅਚਾਰੀਆ ਨੂੰ ਸੋਹਨਾ ਨਜ਼ਦੀਕ ਘਮੋਰਜ ਟੌਲ ਬੂਥ ’ਤੇ ਹੀ ਰੋਕ ਦਿੱਤਾ ਗਿਆ।-ਪੀਟੀਆਈ



News Source link

- Advertisement -

More articles

- Advertisement -

Latest article