41.4 C
Patiāla
Tuesday, May 7, 2024

ਭੈਣੀ ਮਹਿਰਾਜ ’ਚ ਧੀਆਂ ਦੇ ਸਨਮਾਨ ਲਈ ਨਵੀਂ ਪਹਿਲ

Must read


ਰਵਿੰਦਰ ਰਵੀ

ਬਰਨਾਲਾ, 23 ਅਗਸਤ

ਪਿੰਡ ਭੈਣੀ ਮਹਿਰਾਜ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਉਪਰਾਲੇ ਸਦਕਾ ਅਤੇ ਪਿੰਡ ਦੀ ਪੰਚਾਇਤ ਤੇ ਗੁਰੂ ਤੇਗ ਬਹਾਦਰ ਟੀਮ ਨੇ ਧੀਆਂ ਦੇ ਸਤਿਕਾਰ ਲਈ ਨਿਵੇਕਲੀ ਮੁਹਿੰਮ ਆਰੰਭੀ ਹੈ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ‘ਮਾਤਾ ਜੀਤੋ ਜੀ ਕੰਨਿਆ ਸਮ੍ਰਿਤੀ ਯੋਜਨਾ ਅਤੇ ਮਾਤਾ ਗੁਜਰੀ ਜੀ ਸ਼ਗਨ ਸਕੀਮ’ ਦਾ ਸ਼ੁਭ ਆਗਾਜ਼ ਕੀਤਾ ਹੈ। ਇਸ ਸਬੰਧੀ ਇੱਕ ਪ੍ਰਭਾਵਸ਼ਾਲੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ। ਇਸ ਸਕੀਮ ਤਹਿਤ ਅਪਰੈਲ 2023 ਤੋਂ 8 ਨਵ-ਜੰਮੀਆਂ ਧੀਆਂ ਦੇ ਮਾਪਿਆਂ ਨੂੰ ਪਹਿਲੀ ਕਿਸ਼ਤ ਦੇ 2100 ਰੁਪਏ ਦੇ ਚੈੱਕਾਂ ਦੀ ਵੰਡ ਕੀਤੀ ਗਈ। ਸੰਸਥਾ ਵੱਲੋਂ ਲਗਾਤਾਰ 9 ਸਾਲ ਤੱਕ ਸਾਲਾਨਾ 1000 ਰੁਪਏ ਖਾਤਿਆਂ ਵਿੱਚ ਪਾ ਕੇ ਐੱਫਡੀ ਕਰਵਾਈ ਜਾਵੇਗੀ ਅਤੇ ਮਾਤਾ ਗੁਜਰੀ ਜੀ ਸ਼ਗਨ ਸਕੀਮ ਤਹਿਤ 5100 ਰੁਪਏ ਦਾ ਸ਼ਗਨ ਲੜਕੀਆਂ ਨੂੰ ਵਿਆਹ ਮੌਕੇ ਦਿੱਤਾ ਜਾਵੇਗਾ। ਇਸ ਮੌਕੇ ਵੈੱਲਫੇਅਰ ਸੁਸਾਇਟੀ ਫਾਰ ਸਟੂਡੈਂਟਜ਼ ਤਰਫ਼ੋਂ ਹੋਣਹਾਰ 9 ਵਿਦਿਆਰਥੀਆਂ ਨੂੰ ਨਕਦ ਰਾਸ਼ੀ 75,400 ਰੁਪਏ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਉਥੇ ਹੀ ਪਿੰਡ ਦੇ ਬਾਸ਼ਿੰਦੇ ਡਾ. ਗੁਰਬਚਨ ਸਿੰਘ ਨੇ ਆਪਣੀ ਮਾਤਾ ਦੇ ਨਾਮ ’ਤੇ ਨਵੀਂ ਹੈਲਥ ਡਿਸਪੈਂਸਰੀ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਓਐੱਸਡੀ ਹਸਨਪ੍ਰੀਤ ਭਾਰਦਵਾਜ, ਬੀਡੀਪੀਓ ਸੁਖਦੀਪ ਸਿੰਘ, ਪਰਮਜੀਤ ਭੁੱਲਰ, ਸਵਰਨ ਸਿੰਘ, ਅਮਰਜੀਤ ਕੌਰ, ਬਲਜੀਤ ਕੌਰ, ਗੁਰਜੰਟ ਸਿੰਘ ਮਾਨ, ਗਗਨਦੀਪ ਸਿੰਘ, ਜਤਿੰਦਰ ਸਿੰਘ, ਡਾ. ਨਛੱਤਰ ਸਿੰਘ, ਧੰਨਾ ਸਿੰਘ, ਕੇਸਰ ਸਿੰਘ, ਹਰਮੇਲ ਸਿੰਘ ਅਤੇ ਖੁਸ਼ਵੰਤ ਕੌਰ ਹਾਜ਼ਰ ਸਨ।



News Source link

- Advertisement -

More articles

- Advertisement -

Latest article