30.5 C
Patiāla
Thursday, May 2, 2024

Health: ਜੇਕਰ ਤੁਸੀਂ ਵੀ ਖਾਣਾ ਖਾਣ ਤੋਂ ਤੁਰੰਤ ਬਾਅਦ ਪੀਂਦੇ ਹੋ ਪਾਣੀ, ਤਾਂ ਕਰ ਦਿਓ ਬੰਦ, ਨਹੀਂ ਤਾਂ ਇਹ ਬਿਮਾਰੀਆਂ ਪੈ ਜਾਣਗੀਆਂ ਪੱਲੇ

Must read


Water After Food Disadvantages: ਭੋਜਨ ਅਤੇ ਪਾਣੀ ਦੋਵੇਂ ਹੀ ਸਿਹਤ ਲਈ ਬਹੁਤ ਜ਼ਰੂਰੀ ਹਨ। ਸਿਹਤ ਮਾਹਰਾਂ ਅਨੁਸਾਰ ਜੇਕਰ ਤੁਸੀਂ ਰੋਜ਼ਾਨਾ 3 ਤੋਂ 4 ਲੀਟਰ ਪਾਣੀ ਪੀਂਦੇ ਹੋ ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਜ਼ਿਆਦਾਤਰ ਲੋਕ ਖਾਣਾ ਖਾਣ ਵੇਲੇ ਪਾਣੀ ਪੀਂਦੇ ਰਹਿੰਦੇ ਹਨ ਜਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਨ। ਡਾਕਟਰ ਇਸ ਤੋਂ ਬਚਣ ਦੀ ਸਲਾਹ ਦਿੰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਐਸੀਡਿਟੀ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹਾ ਕਰਨ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਲਈ ਖਾਣਾ ਖਾਣ ਤੋਂ ਕੁਝ ਦੇਰ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ। ਆਓ ਜਾਣਦੇ ਹਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੇ ਕੀ ਨੁਕਸਾਨ ਹਨ (Water After Food Disadvantages) ਅਤੇ ਕਿੰਨੀ ਦੇਰ ਬਾਅਦ ਪਾਣੀ ਪੀਣਾ ਚਾਹੀਦਾ ਹੈ…

ਇਹ ਵੀ ਪੜ੍ਹੋ: Side Effects of Alcohol on Liver: ਸ਼ਰਾਬ ਬਾਰੇ ਵੱਡਾ ਖੁਲਾਸਾ! ਇੱਕ-ਦੋ ਪੈੱਗ ਵੀ ਕਰ ਦੇਣਗੇ ਬਰਬਾਦ, ਨੌਜਵਾਨ ਹੋ ਰਹੇ ਸਭ ਤੋਂ ਵੱਧ ਸ਼ਿਕਾਰ

ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੇ ਕੀ ਨੁਕਸਾਨ ਹਨ

ਮੋਟਾਪਾ ਵੱਧ ਸਕਦਾ ਹੈ।

ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਪੇਟ ‘ਚ ਗੈਸ ਵਰਗੀ ਸਮੱਸਿਆ ਹੋ ਸਕਦੀ ਹੈ।

ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧ ਸਕਦਾ ਹੈ।

ਖਾਣਾ ਖਾਣ ਤੋਂ ਬਾਅਦ ਕਦੋਂ ਪੀਣਾ ਚਾਹੀਦਾ ਪਾਣੀ?

ਸਿਹਤ ਮਾਹਰਾਂ ਅਨੁਸਾਰ ਜਦੋਂ ਵੀ ਸਰੀਰ ਵਿੱਚ ਭੋਜਨ ਜਾਂਦਾ ਹੈ ਤਾਂ ਉਸ ਨੂੰ ਪਚਣ ਵਿੱਚ ਘੱਟੋ-ਘੱਟ ਦੋ ਘੰਟੇ ਲੱਗ ਜਾਂਦੇ ਹਨ। ਇਸ ਦੌਰਾਨ ਜੇਕਰ ਤੁਸੀਂ ਪਾਣੀ ਪੀ ਲੈਂਦੇ ਹੋ ਤਾਂ ਇਹ ਤੁਹਾਡੇ ਪਾਚਨ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਖਾਣਾ ਖਾਣ ਤੋਂ ਘੱਟੋ-ਘੱਟ 45 ਤੋਂ 60 ਮਿੰਟ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਅੱਧਾ ਘੰਟਾ ਪਹਿਲਾਂ ਪਾਣੀ ਪੀਣਾ ਚਾਹੀਦਾ ਹੈ।

ਖਾਣਾ ਖਾਣ ਤੋਂ ਬਾਅਦ ਸਹੀ ਸਮੇਂ ਤੇ ਪਾਣੀ ਪੀਣ ਦੇ ਜ਼ਬਰਦਸਤ ਫਾਇਦੇ

1. ਜੇਕਰ ਤੁਸੀਂ ਖਾਣਾ ਖਾਣ ਤੋਂ ਇਕ ਘੰਟੇ ਬਾਅਦ ਪਾਣੀ ਪੀਂਦੇ ਹੋ ਤਾਂ ਤੁਹਾਡਾ ਭਾਰ ਕੰਟਰੋਲ ‘ਚ ਰਹੇਗਾ, ਮੋਟਾਪਾ ਤੁਹਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰੇਗਾ।

2. ਖਾਣਾ ਖਾਣ ਤੋਂ ਬਾਅਦ ਸਹੀ ਸਮੇਂ ‘ਤੇ ਪਾਣੀ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ।

3. ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਓਗੇ ਤਾਂ ਪੇਟ ‘ਚ ਗੈਸ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਨਹੀਂ ਹੋਣਗੀਆਂ।

4. ਜਦੋਂ ਖਾਣਾ ਖਾਣ ਤੋਂ ਬਾਅਦ ਸਰੀਰ ਵਿਚ ਪਾਣੀ ਦੇਰੀ ਨਾਲ ਪਹੁੰਚਦਾ ਹੈ, ਤਾਂ ਸਰੀਰ ਭੋਜਨ ਦੇ ਪੌਸ਼ਟਿਕ ਤੱਤਾਂ ਨੂੰ ਸਹੀ ਤਰ੍ਹਾਂ ਜਜ਼ਬ ਕਰ ਸਕੇਗਾ।

5. ਖਾਣਾ ਖਾਣ ਤੋਂ ਇਕ ਘੰਟੇ ਬਾਅਦ ਪਾਣੀ ਪੀਣ ਨਾਲ ਨੀਂਦ ਚੰਗੀ ਆਉਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ: Health: ਜੇਕਰ ਤੁਹਾਡਾ ਵੀ ਸਿਰ ਕਾਫੀ ਸਮੇਂ ਤੱਕ ਲੰਮੇ ਪੈਣ ਤੋਂ ਬਾਅਦ ਉੱਠਣ ‘ਤੇ ਘੁੰਮਦਾ ਹੈ, ਤਾਂ ਨਾ ਕਰੋ ਨਜ਼ਰਅੰਦਾਜ਼, ਇਨ੍ਹਾਂ 8 ਬਿਮਾਰੀਆਂ ਦੀ ਨਿਸ਼ਾਨੀ

Check out below Health Tools-
Calculate Your Body Mass Index ( BMI )

Calculate The Age Through Age Calculator



News Source link

- Advertisement -

More articles

- Advertisement -

Latest article