41.1 C
Patiāla
Sunday, May 5, 2024

ਝੁਨੀਰ: ਪਾਵਰਕਾਮ ਨੇ ਪਟਵਾਰਖਾਨੇ ਦਾ ਕੁਨੈਕਸ਼ਨ ਕੱਟਿਆ, ਪਟਵਾਰੀਆਂ ਨੇ ਕੰਮ ਠੱਪ ਕੀਤਾ

Must read


ਜੀਵਨ ਕ੍ਰਾਂਤੀ

ਝੁਨੀਰ, 21 ਅਗਸਤ

ਪਾਵਰਕਾਮ ਨੇ ਝੁਨੀਰ ਪਟਵਾਰਖਾਨਾ ਨੂੰ ਆਪਣੀ ਪਾਵਰ ਦਿਖਾ ਦਿੱਤੀ ਹੈ। ਪਾਵਰਕਾਮ ਵੱਲੋਂ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਬਕਾਇਆ ਬਿਜਲੀ ਦਾ 87-88 ਹਜ਼ਾਰ ਰੁਪਏ ਦਾ ਬਿੱਲ ਨਾ ਤਾਰਨ ’ਤੇ ਪਟਵਾਰਖਾਨੇ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਇਸ ਕਾਰਨ ਪਟਵਾਰਖਾਨੇ ’ਚ ਕੰਮ ਕਰਦੇ ਪਟਵਾਰੀਆਂ ਵੱਲੋਂ ਆਪਣਾ ਰੋਸ ਜਤਾਉਂਦੇ ਹੋਏ ਕੰਮ ਠੱਪ ਕਰ ਦਿੱਤਾ ਗਿਆ ਹੈ। ਇਥੇ ਤਕਰੀਬਨ 26-27 ਪਿੰਡਾਂ ’ਚੋਂ ਆਉਂਦੇ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟਵਾਰੀ ਯੂਨੀਅਨ ਝੁਨੀਰ ਦੇ ਪ੍ਰਧਾਨ ਕੁਲਬੀਰ ਸਿੰਘ, ਪਟਵਾਰੀ ਗੁਰਮੀਤ ਸਿੰਘ, ਹਰਦੀਪ ਸਿੰਘ ਤੇ ਅਮਨ ਸਿੰਗਲਾ ਨੇ ਦੱਸਿਆ ਕਿ ਪਾਵਰਕਾਮ ਨੇ ਕੁਨੈਕਸ਼ਨ ਕੱਟ ਦਿੱਤਾ ਹੈ। ਇਸ ਕਾਰਨ ਇੱਥੇ ਆਉਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਕਰਨਾ ਪੈ ਰਿਹਾ ਹੈ। ਇਸ ਕਾਰਨ ਅੱਜ ਕੰਮ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਬਕਾਇਆ ਪਟਵਾਰਖਾਨੇ ਵੱਲ ਖੜ੍ਹਾ ਹੈ ਤਾਂ ਇਸ ਸਬੰਧ ’ਚ ਪਾਵਰਕਾਮ ਅਧਿਕਾਰੀ ਉੱਚ ਅਧਿਕਾਰੀਆਂ ਨਾਲ ਗੱਲ ਕਰਨ। ਪਾਵਰਕਾਮ ਦੇ ਜੇਈ ਕੁਲਵੰਤ ਸਿੰਘ ਨੇ ਦੱਸਿਆ ਕਿ ਝੁਨੀਰ ਪਟਵਾਰਖਾਨੇ ਦਾ ਕਾਫ਼ੀ ਸਮੇਂ ਤੋਂ ਬਿੱਲ, ਜੋ 87-88 ਹਜ਼ਾਰ ਦੇ ਕਰੀਬ ਹੈ, ਭਰਿਆ ਨਹੀਂ ਗਿਆ ਹੈ ਅਤੇ ਇਸ ਕਾਰਨ ਹੀ ਇਹ ਬਿਜਲੀ ਦਾ ਕੁਨੈਕਸ਼ਨ ਕੱਟਿਆ ਗਿਆ ਹੈ।



News Source link

- Advertisement -

More articles

- Advertisement -

Latest article