41.2 C
Patiāla
Friday, May 17, 2024

ਯੂਟੀ ਦੇ ਕਾਲਜਾਂ ਵਿੱਚ ਸ਼ੁਰੂ ਹੋਇਆ ਚੋਣਾਂ ਦਾ ਮਾਹੌਲ

Must read


ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 21 ਅਗਸਤ

ਯੂਟੀ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਵਿੱਚ ਭਾਵੇਂ ਵਿਦਿਆਰਥੀ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਪਰ ਸਾਰੇ ਹੀ ਕਾਲਜਾਂ ਵਿਚ ਵਿਦਿਆਰਥੀ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਇਥੋਂ ਦੇ ਇਕ ਕਾਲਜ ਵਿਚ ਵਿਦਿਆਰਥੀ ਜਥੇਬੰਦੀਆਂ ਨੇ ਆਪਣੇ ਪ੍ਰਧਾਨ ਐਲਾਨ ਦਿੱਤੇ ਹਨ ਜਦਕਿ ਬਾਕੀਆਂ ਵਿਚ ਅਗਲੇ ਕੁਝ ਦਿਨਾਂ ਵਿਚ ਉਮੀਦਵਾਰ ਐਲਾਨ ਦਿੱਤੇ ਜਾਣਗੇ। ਇਥੋਂ ਦੇ ਡੀਏਵੀ ਕਾਲਜ ਸੈਕਟਰ-10 ਵਿੱਚ ਹਿੰਦੋਸਤਾਨ ਸਟੂਡੈਂਟਸ ਐਸੋਸੀਏਸ਼ਨ (ਐਚਐੱਸਏ) ਨੇ ਅੱਜ ਆਪਣਾ ਪ੍ਰਧਾਨ ਐਲਾਨ ਦਿੱਤਾ। ਯੂਟੀ ਦੇ ਕਾਲਜਾਂ ਦੇ ਐਚਐਸਏ ਦੇ ਪ੍ਰਧਾਨ ਸੰਜੀਵ ਮਲਿਕ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦਾ ਡੀਏਵੀ ਕਾਲਜ ਵਿਚ ਪਿਛਲੇ ਦੋ ਸਾਲਾਂ ਤੋਂ ਪ੍ਰਧਾਨ ਚੱਲਿਆ ਆ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਲਈ ਐਂਬੂਲੈਂਸ ਦਾ ਪ੍ਰਬੰਧ ਕਰਵਾਇਆ ਹੈ ਤੇ ਹੋਰ ਵੀ ਕਈ ਕੰਮ ਕਰਵਾਏ ਹਨ। ਉਨ੍ਹਾਂ ਵਿਦਿਆਰਥੀਆਂ ਲਈ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਸੈਂਟਰ ਦੀ ਤਰਜ਼ ’ਤੇ ਇਸ ਕਾਲਜ ਵਿਚ ਹੀ ਅਜਿਹਾ ਸੈਂਟਰ ਬਣਵਾਉਣ ਲਈ ਪਹਿਲਕਦਮੀ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਕਾਲਜ ਵਿੱਚ ਆਡੀਟੋਰੀਅਮ ਦੀ ਨਵੀਂ ਦਿੱਖ ਲਈ ਵੀਹ ਲੱਖ ਰੁਪਏ ਦਾ ਪ੍ਰਬੰਧ ਕਰਕੇ ਦਿੱਤਾ ਹੈ। ਉਨ੍ਹਾਂ ਨੇ ਇਹ ਰਕਮ ਹਰਿਆਣਾ ਦੇ ਮੰਤਰੀ ਕੋਲੋਂ ਮੁਹੱਈਆ ਕਰਵਾਈ ਹੈ। ਦੂਜੇ ਪਾਸੇ ਇਸ ਕਾਲਜ ਵਿਚ ਵਿਰੋਧੀ ਧਿਰ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ ਨੇ ਵੀ ਪ੍ਰਧਾਨਗੀ ਦੇ ਅਹੁਦੇ ਲਈ ਦਮਨ ਮੰਡ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਸ ਤੋਂ ਇਲਾਵਾ ਸਰਕਾਰੀ ਕਾਲਜਾਂ ਵਿਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਈਸਾ ਵਲੋਂ ਅੰਦਰੋਂ ਗਤੀ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਆਇਸਾ ਦੇ ਚੰਡੀਗੜ੍ਹ ਦੇ ਕਾਲਜਾਂ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਵਲੋਂ ਔਰਤ ਸ਼ਸ਼ਕਤੀਕਰਨ, ਲੜਕੀਆਂ ਦੀ ਸਿੱਖਿਆ, ਅਧਿਆਪਕ ਵਿਦਿਆਰਥੀ ਦਰ ਘੱਟ ਕਰਨ ਤੇ ਹੋਰ ਕਈ ਮੁੱਦਿਆਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਮੁੱਦਿਆਂ ਨੂੰ ਲਾਗੂ ਕਰਵਾਉਣ ਵਿਚ ਪੂਰੀ ਵਾਹ ਲਾਈ ਜਾਵੇਗੀ।



News Source link
#ਯਟ #ਦ #ਕਲਜ #ਵਚ #ਸ਼ਰ #ਹਇਆ #ਚਣ #ਦ #ਮਹਲ

- Advertisement -

More articles

- Advertisement -

Latest article