40.4 C
Patiāla
Thursday, May 9, 2024

Health News: ਸਾਵਧਾਨ! ਕੀ ਤੁਸੀਂ ਵੀ ਮਾੜਾ ਜਿਹਾ ਸਿਰਦਰਦ ਹੋਣ 'ਤੇ ਹੀ ਖਾ ਲੈਂਦੇ ਹੋ ਗੋਲੀ, ਇਹ ਆਦਤ ਬੇਹੱਦ ਘਾਤਕ

Must read


Pain Killer Side Effects: ਮੌਜੂਦਾ ਦੌੜ-ਭੱਜ ਤੇ ਰੁਝੇਵਿਆਂ ਭਰੀ ਜੀਵਨ ਸ਼ੈਲੀ, ਗੈਰ-ਸਿਹਤਮੰਦ ਭੋਜਨ ਦੇ ਕਾਰਨ ਅਕਸਰ ਲੋਕ ਤਣਾਅ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਹਾਲਤ ਵਿੱਚ ਸਿਰਦਰਦ ਹੋਣਾ ਆਮ ਗੱਲ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਉਹ ਅਕਸਰ ਪੇਨ ਕਿਲਰ ਦੀ ਵਰਤੋਂ ਕਰਦੇ ਹਨ। ਅਜਿਹੀਆਂ ਦਵਾਈਆਂ ਲੈਣ ਨਾਲ ਭਾਵੇਂ ਉਨ੍ਹਾਂ ਨੂੰ ਤੁਰੰਤ ਲਾਭ ਮਿਲਦਾ ਹੈ, ਪਰ ਇਹ ਲੰਬੇ ਸਮੇਂ ਲਈ ਬਹੁਤ ਖਤਰਨਾਕ ਹੈ। ਬਹੁਤ ਸਾਰੇ ਲੋਕ ਦਰਦ ਨਿਵਾਰਕ ਦਵਾਈਆਂ ਨੂੰ ਸੁਰੱਖਿਅਤ ਮੰਨਦੇ ਹਨ, ਪਰ ਅਸਲ ਵਿੱਚ ਇਹ ਇੰਨੀ ਸੁਰੱਖਿਅਤ ਨਹੀਂ ਹੁੰਦੀ।

ਦਰਦ ਨਿਵਾਰਕ ਦੀ ਆਦਤ ਘਾਤਕ
ਸਧਾਰਨ ਦਵਾਈ ਡਿਕਲੋਫੇਨੈਕ (Diclofenac) ਦੀ ਵਰਤੋਂ ਦਿਲ ਨਾਲ ਸਬੰਧਤ ਘਾਤਕ ਬਿਮਾਰੀਆਂ ਜਿਵੇਂ ਕਿ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾ ਸਕਦੀ ਹੈ। ਇੱਕ ਅਧਿਐਨ ਨੇ ਇਸ ਬਾਰੇ ਚੇਤਾਵਨੀ ਦਿੱਤੀ ਹੈ। BMJ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਡਾਇਕਲੋਫੇਨੈਕ ਦੀ ਵਰਤੋਂ ਦੀ ਤੁਲਨਾ ਪੈਰਾਸੀਟਾਮੋਲ ਤੇ ਹੋਰ ਪਰੰਪਰਾਗਤ ਦਵਾਈਆਂ ਨਾਲ ਕੀਤੀ ਗਈ ਹੈ।

ਦਰਦ ਨਿਵਾਰਕ ਦੇ ਪੈਕੇਟ ‘ਤੇ ਲਿਖਿਆ ਜਾਵੇ ਚੇਤਾਵਨੀ’
ਡੈਨਮਾਰਕ ਦੇ ਆਰਹਸ ਯੂਨੀਵਰਸਿਟੀ ਹਸਪਤਾਲ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਡਿਕਲੋਫੇਨੈਕ ਨੂੰ ਆਮ ਵਿਕਰੀ ਲਈ ਉਪਲਬਧ ਨਹੀਂ ਹੋਣਾ ਚਾਹੀਦਾ ਤੇ ਜੇਕਰ ਇਹ ਹੁੰਦੀ ਵੀ ਹੈ, ਤਾਂ ਪੈਕੇਜ ਦੇ ਅਗਲੇ ਹਿੱਸੇ ‘ਤੇ ਇਸ ਦੇ ਸੰਭਾਵੀ ਖਤਰਿਆਂ ਦਾ ਵੇਰਵਾ ਦੇਣਾ ਚਾਹੀਦਾ ਹੈ। ਡੈਨਮਾਰਕ ਦੇ ਆਰਹਸ ਯੂਨੀਵਰਸਿਟੀ ਹਸਪਤਾਲ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਦਰਦ ਤੋਂ ਪੀੜਤ ਮਰੀਜ਼ ਇਸ ਨੂੰ ਖਰੀਦਣ ਬਾਰੇ ਸਹੀ ਢੰਗ ਨਾਲ ਫੈਸਲਾ ਲੈ ਸਕਣ।

ਡਿਕਲੋਫੇਨੈਕ ਦਵਾਈ ਕੀ ਹੈ?
ਡਿਕਲੋਫੇਨੈਕ ਇੱਕ ਪਰੰਪਰਾਗਤ ਗੈਰ-ਸਟੀਰੌਇਡਲ ਐਂਟੀ-ਇਨਫਲੇਮੇਟਰੀ ਡਰੱਗ (Nonsteroidal Anti-Inflammatory Drug) ਹੈ, ਜੋ ਦਰਦ ਤੇ ਸੋਜ ਤੋਂ ਰਾਹਤ ਲਈ ਦੁਨੀਆ ਭਰ ਵਿੱਚ ਵਿਆਪਕ ਤੌਰ ‘ਤੇ ਵਰਤੀ ਜਾਂਦੀ ਹੈ। ਇਸ ਖੋਜ ਵਿੱਚ ਡਿਕਲੋਫੇਨੈਕ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਕਾਰਡੀਓਵੈਸਕੁਲਰ ਬਿਮਾਰੀ ਦੇ ਜੋਖਮ ਦੀ ਤੁਲਨਾ ਦੂਜੇ NSAIDs ਤੇ ਪੈਰਾਸੀਟਾਮੋਲ ਦੀ ਵਰਤੋਂ ਕਰਨ ਵਾਲੇ ਲੋਕਾਂ ਨਾਲ ਕੀਤੀ ਗਈ ਸੀ।

Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਤੇ ਆਮ ਜਾਣਕਾਰੀ ‘ਤੇ ਅਧਾਰਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator



News Source link

- Advertisement -

More articles

- Advertisement -

Latest article