24.6 C
Patiāla
Wednesday, May 1, 2024

ਮਹਿਲਾ ਫੁਟਬਾਲ: ਇੰਗਲੈਂਡ ਨੂੰ 1-0 ਨਾਲ ਹਰਾ ਕੇ ਸਪੇਨ ਪਹਿਲੀ ਵਾਰ ਬਣਿਆ ਵਿਸ਼ਵ ਚੈਂਪੀਅਨ

Must read


ਸਿਡਨੀ, 20 ਅਗਸਤ

ਓਲਗਾ ਕਾਰਮੋਨਾ ਦੇ ਪਹਿਲੇ ਅੱਧ ਵਿੱਚ ਕੀਤੇ ਗੋਲ ਦੀ ਬਦੌਲਤ ਸਪੇਨ ਐਤਵਾਰ ਨੂੰ ਇੱਥੇ ਇੰਗਲੈਂਡ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਫੀਫਾ ਮਹਿਲਾ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਣ ਵਿੱਚ ਸਫਲ ਰਿਹਾ। ਸਪੇਨ ਨੇ ਖਿਡਾਰੀਆਂ ਦੀ ਬਗਾਵਤ ਦੇ ਇਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਹ ਖ਼ਿਤਾਬ ਜਿੱਤਿਆ। ਸਪੇਨ ਦੇ ਪਹਿਲੇ ਵੱਡੇ ਕੌਮਾਂਤਰੀ ਖ਼ਿਤਾਬ ਨੇ ਉਸ ਨੂੰ 2007 ਵਿੱਚ ਜਰਮਨੀ ਤੋਂ ਬਾਅਦ ਮਹਿਲਾ ਫੁਟਬਾਲ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਯੂਰਪੀ ਟੀਮ ਵੀ ਬਣਾ ਦਿੱਤਾ। ਕਾਰਮੋਨਾ ਨੇ ਮੈਚ ਦੇ 29ਵੇਂ ਮਿੰਟ ਵਿੱਚ ਖੱਬੇ ਪੈਰ ਨਾਲ ਸ਼ਾਟ ਮਾਰਿਆ ਜਿਸ ਨੂੰ ਇੰਗਲੈਂਡ ਦੀ ਗੋਲਕੀਪਰ ਮੈਰੀ ਅਰਪਸ ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਗੋਲ ਵਿੱਚ ਜਾਣ ਤੋਂ ਰੋਕਣ ਵਿੱਚ ਅਸਫਲ ਰਹੀ। ਜਸ਼ਨ ਮਨਾਉਂਦੇ ਹੋਏ ਕਾਰਮੋਨਾ ਨੇ ਆਪਣੀ ਜਰਸੀ ਉਠਾ ਲਈ, ਜਿਸ ਦੇ ਹੇਠਾਂ ਉਸ ਦੀ ਸ਼ਰਟ ’ਤੇ ‘ਮਰਚੀ’ ਲਿਖਿਆ ਸੀ ਜੋ ਉਸ ਦੇ ਪੁਰਾਣੇ ਸਕੂਲ ਦਾ ਨਾਮ ਹੈ।ਕਾਰਮੋਨਾ ਨੇ ਸਵੀਡਨ ਖ਼ਿਲਾਫ਼ ਸੈਮੀ ਫਾਈਨਲ ਵਿੱਚ ਸਪੇਨ ਦੀ 2-1 ਦੀ ਜਿੱਤ ਦੌਰਾਨ ਵੀ 89ਵੇਂ ਮਿੰਟ ਵਿੱਚ ਜੇਤੂ ਗੋਲ ਕੀਤਾ ਸੀ। ਕਾਰਮੋਨਾ ਇਸ ਦੇ ਨਾਲ ਹੀ 2015 ਵਿੱਚ ਕਾਰਲੀ ਲੌਇਡ ਤੋਂ ਬਾਅਦ ਸੈਮੀ ਫਾਈਨਲ ਅਤੇ ਫਾਈਨਲ ’ਚ ਗੋਲ ਕਰਨ ਵਾਲੀ ਪਹਿਲੀ ਮਹਿਲਾ ਖਿਡਾਰੀ ਬਣੀ। ਸਪੇਨ ਕੋਲ 68ਵੇਂ ਮਿੰਟ ਵਿੱਚ ਲੀਡ ਦੁੱਗਣੀ ਕਰਨ ਦਾ ਮੌਕਾ ਸੀ ਪਰ ਮੈਚ 1-0 ਨਾਲ ਹੀ ਖ਼ਤਮ ਹੋਇਆ। -ਏਪੀ



News Source link

- Advertisement -

More articles

- Advertisement -

Latest article