24.2 C
Patiāla
Monday, April 29, 2024

ਡੇਰਾ ਸਿਰਸਾ ਮੁਖੀ ਪੈਰੋਲ ਮੁੱਕਣ ਮਗਰੋਂ ਵਾਪਸ ਸੁਨਾਰੀਆ ਜੇਲ੍ਹ ਪੁੱਜਾ

Must read


ਚੰਡੀਗੜ੍ਹ, 20 ਅਗਸਤ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਮਹੀਨੇ ਦੀ ਪੈਰੋਲ ਮੁੱਕਣ ਤੋਂ ਬਾਅਦ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਮੁੜ ਆਇਆ ਹੈ। ਰੋਹਤਕ ਪੁਲੀਸ ਦੇ ਅਧਿਕਾਰੀਆਂ ਅਨੁਸਾਰ ਰਾਮ ਰਹੀਮ ਅੱਜ ਬਾਅਦ ਦੁਪਹਿਰ ਜੇਲ੍ਹ ’ਚ ਵਾਪਸ ਆਇਆ ਹੈ। ਇੱਕ ਮਹੀਨੇ ਦੀ ਪੈਰੋਲ ਮਿਲਣ ਤੋਂ ਬਾਅਦ ਉਹ ਡੇਰੇ ਦੇ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿਚਲੇ ਆਸ਼ਰਮ ਵਿੱਚ ਸੀ। ਰਾਮ ਰਹੀਮ ਨੂੰ ਇਸ ਸਾਲ ਅੰਦਰ ਇੱਕ ਮਹੀਨੇ ਲਈ ਦਿੱਤੀ ਗਈ ਇਹ ਦੂਜੀ ਪੈਰੋਲ ਸੀ। ਇਸ ਤੋਂ ਪਹਿਲਾਂ ਉਸ ਨੂੰ ਜਨਵਰੀ ’ਚ 40 ਦਿਨ ਦੀ ਪੈਰੋਲ ਮਿਲੀ ਸੀ। ਉਸ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਵੀ 40 ਦਿਨ ਲਈ ਪੈਰੋਲ ਦਿੱਤੀ ਗਈ ਸੀ। -ਪੀਟੀਆਈ



News Source link

- Advertisement -

More articles

- Advertisement -

Latest article