30.3 C
Patiāla
Wednesday, May 8, 2024

ਚੰਦਰਯਾਨ-3: ਲੈਂਡਰ ਚੰਨ ਦੇ ਹੋਰ ਨੇੜੇ ਪੁੱਜਾ

Must read


ਬੰਗਲੂਰੂ, 20 ਅਗਸਤ

ਇਸਰੋ ਨੇ ਕਿਹਾ ਹੈ ਕਿ ਉਸ ਨੇ ਚੰਦਰਯਾਨ-3 ਮਿਸ਼ਨ ਦੇ ਲੈਂਡਰ ਮਾਡਿਊਲ ਨੂੰ ਪੰਧ ’ਤੇ ਥੋੜ੍ਹਾ ਹੋਰ ਹੇਠਾਂ ਸਫ਼ਲਤਾਪੂਰਵਕ ਪਹੁੰਚਾ ਦਿੱਤਾ ਹੈ ਅਤੇ ਉਸ ਦੇ ਹੁਣ 23 ਅਗਸਤ ਸ਼ਾਮ ਛੇ ਵੱਜ ਕੇ ਚਾਰ ਮਿੰਟ ’ਤੇ ਚੰਦਰਮਾ ਦੀ ਸਤਹਿ ’ਤੇ ਉਤਰਨ ਦੀ ਉਮੀਦ ਹੈ। ਪੁਲਾੜ ਏਜੰਸੀ ਨੇ ਕਿਹਾ ਕਿ ਲੈਂਡਰ ਮਾਡਿਊਲ ਪ੍ਰਸਤਾਵਿਤ ਸਾਫਟ ਲੈਂਡਿੰਗ ਤੋਂ ਪਹਿਲਾਂ ਅੰਦਰੂਨੀ ਜਾਂਚ ਪ੍ਰਕਿਰਿਆ ਤੋਂ ਗੁਜ਼ਰੇਗਾ। ਇਸ ਤੋਂ ਪਹਿਲਾਂ ਇਸਰੋ ਨੇ ਕਿਹਾ ਸੀ ਕਿ ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) 23 ਅਗਸਤ ਸ਼ਾਮ ਪੰਜ ਵੱਜ ਕੇ 47 ਮਿੰਟ ’ਤੇ ਚੰਦਰਮਾ ਦੀ ਸਤਹਿ ’ਤੇ ਉਤਰਨਗੇ। ਇਸਰੋ ਨੇ ‘ਐਕਸ’ ’ਤੇ ਐਤਵਾਰ ਤੜਕੇ ਇਕ ਪੋਸਟ ’ਚ ਕਿਹਾ,‘‘ਦੂਜੇ ਅਤੇ ਆਖਰੀ ਡੀਬੂਸਟਿੰਗ (ਰਫ਼ਤਾਰ ਹੌਲੀ ਕਰਨ ਦੀ ਪ੍ਰਕਿਰਿਆ) ਅਪਰੇਸ਼ਨ ’ਚ ਲੈਂਡਰ ਮਾਡਿਊਲ ਸਫ਼ਲਤਾਪੂਰਵਕ ਪੰਧ ’ਚ ਹੋਰ ਹੇਠਾਂ ਆ ਗਿਆ ਹੈ। ਮਾਡਿਊਲ ਹੁਣ ਅੰਦਰੂਨੀ ਜਾਂਚ ਪ੍ਰਕਿਰਿਆ ’ਚੋਂ ਗੁਜ਼ਰੇਗਾ ਅਤੇ ਤੈਅਸ਼ੁਦਾ ਲੈਂਡਿੰਗ ਵਾਲੀ ਥਾਂ ’ਤੇ ਸੂਰਜ ਉੱਗਣ ਦੀ ਉਡੀਕ ਕਰੇਗਾ।’’ ਇਸਰੋ ਮੁਤਾਬਕ ਚੰਦਰਯਾਨ-3 ਮਿਸ਼ਨ ਰਾਹੀਂ ਪੁਲਾੜ ਖੋਜ ’ਚ ਭਾਰਤ ਇਕ ਇਤਿਹਾਸਕ ਉਪਲੱਬਧੀ ਹਾਸਲ ਕਰੇਗਾ। -ਪੀਟੀਆਈ



News Source link

- Advertisement -

More articles

- Advertisement -

Latest article