35.6 C
Patiāla
Monday, May 6, 2024

ਰੂਪਨਗਰ: ਹੜ੍ਹ ਮਾਰੇ ਪਿੰਡਾਂ ਦੇ ਦੌਰੇ ਮੌਕੇ ਹਰਜੋਤ ਬੈਂਸ ਨੂੰ ਸੱਪ ਨੇ ਡੱਸਿਆ

Must read


ਜਗਮੋਹਨ ਸਿੰਘ/ਬੀਐੱਸ ਚਾਨਾ

ਰੂਪਨਗਰ/ਸ੍ਰੀ ਆਨੰਦਪੁਰ ਸਾਹਿਬ, 19 ਅਗਸਤ

ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਆਏ ਹੜ੍ਹ ਕਾਰਨ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜ਼ਹਿਰੀਲੇ ਸੱਪ ਨੇ ਡੱਸ ਲਿਆ। ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਅਤੇ ਸਕੂਲ ਸਿੱਖਿਆ ਬਾਰੇ ਮੰਤਰੀ ਸ੍ਰੀ ਬੈਂਸ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸਾਂਝੀ ਕਰਦਿਆਂ ਦੱਸਿਆ ਕਿ 15 ਅਗਸਤ ਨੂੰ ਜਦੋਂ ਹਲਕੇ ਦੇ ਪਿੰਡਾਂ ਵਿੱਚ ਪਾਣੀ ਭਰਨ ਦੀ ਸੂਚਨਾ ਮਿਲੀ ਤਾਂ ਉਹ ਸਾਰੇ ਰੁਝੇਵੇਂ ਛੱਡ ਕੇ ਲੋਕਾਂ ਦੀ ਸੇਵਾ ਵਿੱਚ ਜੁੱਟ ਗਏ। ਇਸੇ ਦੌਰਾਨ ਉਨ੍ਹਾਂ ਦੇ ਪੈਰ ’ਤੇ ਜ਼ਹਿਰੀਲੇ ਸੰਪ ਨੇ ਡੰਗ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਹੁਣ ਬਿਲਕੁਲ ਠੀਕ ਹਨ ਤੇ ਜ਼ਹਿਰ ਕਾਰਨ ਪੈਰ ’ਤੇ ਆਈ ਸੋਜ ਘੱਟ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਡਾਕਟਰੀ ਟੈਸਟ ਅਤੇ ਰਿਪੋਰਟਾਂ ਵੀ ਹੁਣ ਠੀਕ ਹਨ। ਉਨ੍ਹਾਂ ਆਪਣੀ ਹਸਪਤਾਲ ਦੇ ਬੈੱਡ ’ਤੇ ਬੈਠੇ ਹੋਇਆਂ ਦੀ ਅਤੇ ਆਪਣੇ ਸੁੱਜੇ ਹੋਏ ਪੈਰ ਦੀ ਤਸਵੀਰ ਵੀ ਸਾਂਝੀ ਕੀਤੀ ਹੈ।



News Source link

- Advertisement -

More articles

- Advertisement -

Latest article