41.4 C
Patiāla
Tuesday, May 7, 2024

ਇਮਰਾਨ ਦਾ ਕਰੀਬੀ ਸ਼ਾਹ ਮਹਿਮੂਦ ਕੁਰੈਸ਼ੀ ਗ੍ਰਿਫ਼ਤਾਰ

Must read


ਇਸਲਾਮਾਬਾਦ, 19 ਅਗਸਤ

ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਉਨ੍ਹਾਂ ਦੇ ਇਸਲਾਮਾਬਾਦ ਸਥਿਤ ਘਰੋਂ ਗ੍ਰਿਫ਼ਤਾਰ ਕਰ ਕੇ ਇੱਥੇ ਫੈਡਰਲ ਇਨਵੈਸਟੀਗੇਟਿੰਗ ਏਜੰਸੀ (ਐਫਆਈਏ) ਦੇ ਹੈੱਡਕੁਆਰਟਰ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਕੁਰੈਸ਼ੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਹਨ। ਕੁਰੈਸ਼ੀ (67) ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਉਪ ਚੇਅਰਮੈਨ ਵੀ ਹਨ। ਕੁਰੈਸ਼ੀ ’ਤੇ ਲਾਏ ਗਏ ਦੋਸ਼ਾਂ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੈ ਪਰ ਜਾਂਚ ਏਜੰਸੀ ਵਰਤਮਾਨ ’ਚ ਜੇਲ੍ਹ ਵਿਚ ਬੰਦ ਪੀਟੀਆਈ ਮੁਖੀ ਇਮਰਾਨ ਤੋਂ ਇਕ ਡਿਪਲੋਮੈਟਿਕ ਕੇਬਲ ਗੁੰਮ ਹੋਣ ਸਬੰਧੀ ਪੁੱਛ-ਗਿੱਛ ਕਰ ਰਹੀ ਹੈ।  -ਪੀਟੀਆਈ



News Source link

- Advertisement -

More articles

- Advertisement -

Latest article