25 C
Patiāla
Monday, April 29, 2024

Master Saleem: ਮਾਸਟਰ ਸਲੀਮ ਨੇ ਦੂਜੀ ਵਾਰ ਹਾਸਿਲ ਕੀਤੀ ਇਹ ਉਪਲੱਬਧੀ, ਸਚਿਨ ਅਹੂਜਾ ਨੇ ਇੰਝ ਦਿੱਤੀ ਵਧਾਈ 

Must read


Master saleem Got another Doctorate Degree in Music: ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਮਾਸਟਰ ਸਲੀਮ (master Saleem) ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਪੰਜਾਬੀ ਦੇ ਨਾਲ-ਨਾਲ ਹਿੰਦੀ ਸੰਗੀਤ ਜਗਤ ਵਿੱਚ ਵੀ ਵੱਖਰੀ ਪਛਾਣ ਬਣਾਈ ਹੈ। ਇਸ ਵਿਚਾਲੇ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਨਾਂਅ ਦੂਜੀ ਵਾਰ ਸਭ ਤੋਂ ਵੱਡੀ ਉਪਲੱਬਧੀ ਕੀਤੀ ਹੈ। ਜਿਸ ਉੱਪਰ ਖੁਸ਼ ਹੋ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਵੱਲੋਂ ਸਲੀਮ ਨੂੰ ਵਧਾਈ ਦਿੱਤੀ ਗਈ ਹੈ। 

ਦਰਅਸਲ, ਪੰਜਾਬੀ ਗਾਇਕ ਮਾਸਟਰ ਸਲੀਮ ਨੇ ਦੂਜੀ ਵਾਰ ਸੰਗੀਤ ਜਗਤ ਵਿੱਚ ਡਾਕਟਰੇਟ ਦੀ ਡਿਗਰੀ ਹਾਸਿਲ ਕਰ ਲਈ ਹੈ। ਪੰਜਾਬੀ ਗਾਇਕ ਦੀ ਤਸਵੀਰ ਸ਼ੇਅਰ ਕਰਦੇ ਹੋਏ ਸਚਿਨ ਅਹੂਜਾ ਨੇ ਲਿਖਿਆ, ਮੇਰੇ ਭਰਾ @mastersaleem786official ਨੂੰ ਇੱਕ ਹੋਰ ਡਾਕਟਰੇਟ ਪ੍ਰਾਪਤ ਕਰਨ ‘ਤੇ ਵਧਾਈ.. ਤੁਸੀਂ ਹੋਰ ਬਹੁਤ ਸਾਰੀਆਂ ਲਈ ਹੱਕਦਾਰ ਹੋ.. @jsshunty ਪਾਜ਼ੀ ਨੂੰ ਵੀ ਮੁਬਾਰਕਾਂ…


ਜਾਣਕਾਈ ਲਈ ਦੱਸ ਦੇਈਏ ਕਿ ਉਸਤਾਦ ਪੂਰਨ ਸ਼ਾਹ ਕੋਟੀ ਦਾ ਬੇਟਾ ਹੋਣ ਕਰਕੇ ਮਾਸਟਰ ਸਲੀਮ ਨੇ ਮਹਿਜ਼ ਛੇ ਸਾਲ ਦੀ ਉਮਰ ਵਿੱਚ ਹੀ ਸੰਗੀਤ ਦੀ ਵਿੱਦਿਆ ਲੈਣੀ ਸ਼ੁਰੂ ਕਰ ਦਿੱਤੀ ਸੀ। ਖਾਸ ਗੱਲ ਇਹ ਹੈ ਕਿ ਮਾਸਟਰ ਸਲੀਮ ਦੀ 10 ਸਾਲ ਦੀ ਉਮਰ ਵਿੱਚ ਪਹਿਲੀ ਕੈਸੇਟ ‘ਚਰਖੇ ਦੀ ਘੂਕ’ ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਮਾਸਟਰ ਸਲੀਮ ਨੇ ਆਪਣੇ ਪ੍ਰਸ਼ੰਸਕਾਂ ਨੂੰ ਪੋਸਟ ਸਾਂਝੀ ਕਰ ਖੁਸ਼ਖਬਰੀ ਦਿੱਤੀ ਹੈ।




ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਮਾਸਟਰ ਸਲੀਮ ਨੇ ਸੰਗੀਤ ਦੇ ਖੇਤਰ ‘ਚ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਸੀ। ਹੁਣ ਮਾਸਟਰ ਸਲੀਮ ਡਾਕਟਰ ਸਲੀਮ ਸ਼ਹਿਜ਼ਾਦਾ (Dr. Saleem Shehzada) ਬਣ ਗਏ ਹਨ। ਉਨ੍ਹਾਂ ਨੂੰ ਸੰਗੀਤ ਦੇ ਖੇਤਰ ਵਿੱਚ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ। 





News Source link

- Advertisement -

More articles

- Advertisement -

Latest article