30.2 C
Patiāla
Monday, April 29, 2024

ਗਿਫਟ ਸਿਟੀ ਨੂੰ ਅਕਾਊਂਟਿੰਗ ਵਰਗੇ ਪੇਸ਼ਿਆਂ ਦਾ ਆਲਮੀ ਕੇਂਦਰ ਬਣਾਉਣ ਲਈ ਕਾਨੂੰਨੀ ਢਾਂਚਾ ਬਣੇਗਾ: ਸੀਤਾਰਾਮਨ

Must read


ਗਾਂਧੀਨਗਰ, 19 ਅਗਸਤ

ਅਕਾਊਂਟਿੰਗ, ਆਡਿਟਿੰਗ ਤੇ ਟੈਕਸ ਪੇਸ਼ੇਵਰਾਂ ਨੂੰ ਗੁਜਰਾਤ ਇੰਟਰਨੈਸ਼ਨਲ ਫਾਇਨਾਂਸ ਟੈਕ ਸਿਟੀ (ਗਿਫਟ ਸਿਟੀ) ਤੋਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਸਮਰੱਥ ਬਣਾਉਣ ਵਾਸਤੇ ਜਲਦੀ ਹੀ ਕਾਨੂੰਨੀ ਢਾਂਚਾ ਤਿਆਰ ਕੀਤਾ ਜਾਵੇਗਾ, ਤਾਂ ਜੋ ਇਹ ਸ਼ਹਿਰ ਅਕਾਊਂਟਿੰਗ ਤੇ ਦਫ਼ਤਰ ਸਬੰਧੀ ਵਿੱਤੀ ਕੰਮਾਂ ਦਾ ਆਲਮੀ ਕੇਂਦਰ ਬਣ ਸਕੇ। ਕੇਂਦਰੀ ਵਿੱਤ ਮੰਤਰੀ ਨੇ ਆਈਐੱਫਐੱਸਸੀ ਦੇ ਵਿਕਾਸ ਤੇ ਵਾਧੇ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਗੱਲ ਕਹੀ।

ਉਨ੍ਹਾਂ ਕਿਹਾ ਕਿ ਇਸ ਕਾਨੂੰਨੀ ਢਾਂਚੇ ਦੀ ਮਦਦ ਨਾਲ ਅਕਾਊਂਟਿੰਗ, ਆਡਿਟਿੰਗ ਤੇ ਟੈਕਸ ਸਬੰਧੀ ਪੇਸ਼ੇਵਰਾਂ ਨੂੰ ਗਿਫਟ ਸਿਟੀ ਤੋਂ ਆਪਣੀਆਂ ਸੇਵਾਵਾਂ ਦੇਣ ਵਿੱਚ ਮਦਦ ਮਿਲੇਗੀ। ਸੀਤਾਰਾਮਨ ਨੇ 2022 ਵਿੱਚ ਇੱਥੇ ਪੇਸ਼ ਕੀਤੇ ਗਏ ਭਾਰਤੀ ਕੌਮਾਂਤਰੀ ਸਰਾਫਾ ਬਾਜ਼ਾਰ-ਆਈਐੱਫਐੱਸਸੀ (ਆਈਆਈਬੀਐਕਸ) ਦੀ ਜ਼ਿਆਦਾ ਤੋਂ ਜ਼ਿਆਦਾ ਸਮਰੱਥਾ ਦਾ ਇਸਤੇਮਾਲ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਵਿਚੋਲੀਆਂ ਤੋਂ ਬਿਨਾਂ ਚੰਗੀ ਕੀਮਤ ਹਾਸਲ ਕਰਨ ’ਚ ਮਦਦ ਮਿਲੇਗੀ। -ਪੀਟੀਆਈ



News Source link

- Advertisement -

More articles

- Advertisement -

Latest article