36.3 C
Patiāla
Thursday, May 2, 2024

ਬਿਆਸ ਦਰਿਆ ਨੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕੀਤਾ

Must read


ਦਵਿੰਦਰ ਸਿੰਘ ਭੰਗੂ

ਰਈਆ, 16 ਅਗਸਤ

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਸਾਤ ਕਾਰਨ ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਬਿਆਸ ਦਰਿਆ ਖ਼ਤਰੇ ਦਾ ਨਿਸ਼ਾਨ ਪਾਰ ਕਰ ਗਿਆ ਹੈ ਤੇ ਨੇੜਲੇ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਢਿਲਵਾਂ, ਧਾਲੀਵਾਲ ਬੇਟ ਇਲਾਕੇ ਵਿੱਚ ਦਰਿਆ ਨਾਲ ਲਗਦੇ ਖੇਤਾਂ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਸਾਲ 1987-88 ਵਿਚ ਜਿਸ ਵਕਤ ਹੜ੍ਹ ਆਏ ਸਨ ਉਸ ਵਕਤ ਪਾਣੀ ਦਾ ਪੱਧਰ 747;10 ਮਾਪਿਆ ਗਿਆ ਸੀ ਜਿਸ ਕਾਰਨ ਕਪੂਰਥਲਾ ਜ਼ਿਲ੍ਹੇ ਦੇ ਕਈ ਪਿੰਡ ਹੜ੍ਹ ਦੀ ਮਾਰ ਵਿਚ ਆ ਗਏ ਸਨ ਅਤੇ ਧੁੱਸੀ ਬੰਨ੍ਹ ਟੁੱਟਣ ਕਾਰਨ ਸੜਕਾਂ ਅਤੇ ਰੇਲਵੇ ਬਰਿੱਜ ਵੀ ਪ੍ਰਭਾਵਿਤ ਹੋ ਗਏ ਸਨ। ਬਿਆਸ ਦਰਿਆ ਦਾ ਪੀਲਾ ਨਿਸ਼ਾਨ 740 ਹੈ ਅਤੇ ਖ਼ਤਰੇ ਦਾ ਲਾਲ ਨਿਸ਼ਾਨ 744 ਹੈ। ਬਿਆਸ ਪੁਲ ’ਤੇ ਗੇਜ 744 ਪੁੱਜਣ ਕਾਰਨ ਪਾਣੀ ਦਾ ਪੱਧਰ 188000 ਕਿਉਂਸਿਕ ਚੱਲ ਰਿਹਾ ਹੈ, ਜਿਸ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਪਾਣੀ ਦਾ ਹੋਰ ਪੱਧਰ ਵਧਣ ਕਾਰਨ ਭਾਰੀ ਤਬਾਹੀ ਹੋਣ ਦਾ ਖ਼ਤਰਾ ਹੈ।



News Source link

- Advertisement -

More articles

- Advertisement -

Latest article