32.9 C
Patiāla
Monday, April 29, 2024

ਡਾਕਟਰ ਵੱਲੋਂ ਸੀਨੀਅਰ ਅਧਿਕਾਰੀ ਖ਼ਿਲਾਫ਼ ਗ੍ਰਹਿ ਮੰਤਰੀ ਨੂੰ ਸ਼ਿਕਾਇਤ – punjabitribuneonline.com

Must read


ਟੋਹਾਣਾ: ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਦਰਬਾਰ ਵਿੱਚ ਹਾਂਸੀ ਨਾਗਰਿਕ ਹਸਪਤਾਲ ਦੇ ਡਾ. ਸਾਹਿਲ ਨੇ ਸਿਹਤ ਸੇਵਾਵਾਂ ਦੇ ਸੀਨੀਅਰ ਅਧਿਕਾਰੀ ਵਿਰੁੱਧ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਚ ਅਧਿਕਾਰੀ ਨੇ ਉਸ ਤੋਂ ਪੰਜ ਲੱਖ ਰੁਪਏ ਵਸੁੂਲ ਲਏ ਤੇ ਕੇਸ ਦੇ ਨਿਪਟਾਰੇ ਲਈ 10 ਲੱਖ ਦੀ ਹੋਰ ਮੰਗ ਕੀਤੀ ਜਾ ਰਹੀ ਹੈ। ਮਾਮਲਾ ਜੁਲਾਈ ਮਹੀਨੇ ਦੌਰਾਨ ਡਿਲੀਵਰੀ ਕੇਸ ਦਾ ਦੱਸਿਆ ਗਿਆ ਹੈ। ਮਾਮਲੇ ਵਿੱਚ ਔਰਤ ਦੀ ਜਾਨ ਖ਼ਤਰੇ ਵਿੱਚ ਹੋਣ ’ਤੇ ਡਾ. ਸਾਹਿਲ ਨੇ ਜਦੋਂ ਬੱਚੇ ਦੀ ਜਾਨ ਬਚਾਈ ਸੀ। 29 ਜੁਲਾਈ ਨੂੰ ਸਿਹਤ ਵਿਭਾਗ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਮਾਮਲੇ ਦੇ ਨਬਿੇੜੇ ਲਈ ਸੀਨੀਅਰ ਅਧਿਕਾਰੀ ਨੇ 10 ਲੱਖ ਹੋਰ ਦੇਣ ਲਈ ਦਬਾਅ ਬਣਾਇਆ। ਸ਼ਿਕਾਇਤ ਦੇ ਆਧਾਰ ’ਤੇ ਗ੍ਰਹਿ ਮੰਤਰੀ ਨੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਨੂੰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ। -ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article