30 C
Patiāla
Monday, April 29, 2024

ਮਾਨਸਾ: ਨਸ਼ਾਬੰਦੀ ਲਈ ਮਹਾ-ਰੈਲੀ ’ਚ ਸੂਬੇ ਭਰ ਤੋਂ ਲੋਕਾਂ ਨੇ ਸ਼ਮੂਲੀਅਤ ਕੀਤੀ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 14 ਅਗਸਤ

ਨਸ਼ਿਆਂ ਦਾ ਕਾਰੋਬਾਰ ਬੰਦ ਕਰਨ, ਪਰਮਿੰਦਰ ਸਿੰਘ ਝੋਟੇ ਦੀ ਬਿਨ੍ਹਾਂ ਸਰਤ ਰਿਹਾਈ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਦੀ ਪੂਰਤੀ ਲਈ ਇਥੋਂ ਦੀ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਕੀਤੀ ਮਹਾਂ ਰੈਲੀ ਦੌਰਾਨ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਵੱਡੀ ਗਿਣਤੀ ਇਕੱਠ ਨੂੰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਬਲਵੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜ ਗਿੱਲ, ਬੋਘ ਸਿੰਘ, ਗੋਬਿੰਦ ਸਿੰਘ ਛਾਜਲੀ ਤੇ ਕਾਕਾ ਸਿੰਘ ਕੋਟੜਾ ਨੇ ਸੰਬੋਧਨ ਕੀਤਾ। ਬੁਲਾਰਿਆਂ ਲੋਕਾਂ ਨੂੰ ਸੁਚੇਤ ਕੀਤਾ ਕਿ ਸਰਕਾਰਾਂ ਨਾਲ ਮਿਲਕੇ ਕਾਰਪੋਰੇਟ ਘਰਾਣੇ ਨੌਜਵਾਨ ਵਰਗ ਦੀ ਬਰਬਾਦੀ ਲਈ ਪੰਜ `ਮ` ਲੈ ਕੇ ਆਏ ਹਨ, ਆਪਣੇ ਧੀਆਂ ਪੁੱਤਾਂ ਨੂੰ ਇਨ੍ਹਾਂ ਪੰਜ ਮੰਮਿਆਂ ਮੁਰਕੀ, ਮੋਬਾਈਲ, ਮੋਟਰਸਾਇਕਲ, ਮੌਜ਼ ਤੇ ਮਸਤੀ (ਨਸ਼ੇ) ਤੋਂ ਬਚਾਉਂਣ ਲਈ ਇੱਕਜੁੱਟ ਹੋ ਜਾਓ। ਰੁਪਿੰਦਰ ਸਿੰਘ, ਧੰਨਾ ਮੱਲ ਗੋਇਲ, ਸਤਨਾਮ ਸਿੰਘ ਮਨਾਵਾ, ਲੱਖਾ ਸਿੰਘ ਸਧਾਣਾ, ਲਖਵੀਰ ਸਿੰਘ ਅਕਲੀਆ, ਮੁਸਲਿਮ ਫਰੰਟ ਦੇ ਐੱਚਆਰ ਮੋਫਰ ਨੇ ਕਿਹਾ ਜਿੰਨਾਂ ਸਮਾਂ  ਪਿੰਡ ਪੱਧਰ ’ਤੇ ਸਰਪੰਚੀ ਅਤੇ ਹੋਰਨਾਂ ਥਾਵੇਂ ਚੰਗੇ ਬੰਦਿਆਂ ਨੂੰ ਅੱਗੇ ਨਹੀਂ ਲਿਆਉਦੇ ਅਤੇ ਨਸ਼ਾ ਵੰਡਣ ਵਾਲੇ ਘੜੰਮ ਚੌਧਰੀਆਂ ਨੂੰ ਚੁਣਨਾ ਬੰਦ ਨਹੀਂ ਕਰਦੇ, ਪਿੰਡਾਂ ਨੂੰ ਕੋਈ ਨਹੀਂ ਬਚਾ ਸਕਦਾ। ਨਿਰਮਲ ਸਿੰਘ ਝੰਡੂਕੇ, ਨਿਰਮਲ ਸਿੰਘ ਫੱਤਾ, ਕੁਲਵਿੰਦਰ ਸਿੰਘ ਉੱਡਤ, ਸੀਰਾ ਜੋਗਾ ,ਕੁਲਦੀਪ ਸਿੰਘ ਚੱਕ ਭਾਈਕੇ, ਰਘਵੀਰ ਸਿੰਘ ਬੈਨੀਪਾਲ, ਸੂਬੇਦਾਰ ਦਰਸ਼ਨ ਸਿੰਘ, ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਕਿਹਾ ਦੋਸ਼ ਲੱਗਦੇ ਹਨ ਕਿ ਪਹਿਲਾਂ ਵਾਲੀਆਂ ਸਰਕਾਰਾਂ ਮਾੜੀਆਂ ਸਨ ਪਰ ਇਹ ਸਰਕਾਰ ਤਾਂ ਡੇਢ ਸਾਲ ਵਿੱਚ ਹੀ ਮਹਾਂ ਮਾੜੀ ਹੋਣ ਦਾ ਖਿਤਾਬ ਜਿੱਤ ਗਈ ਹੈ। ਸੁਖਦਰਸ਼ਨ ਸਿੰਘ ਨੱਤ, ਦਰਸ਼ਨ ਸਿੰਘ ਜਟਾਣਾਂ, ਗੁਰਸੇਵਕ ਸਿੰਘ ਮਾਨ, ਕੁਲਵਿੰਦਰ ਕਾਲੀ ਨੇ ਕਿਹਾ ਜਿਵੇਂ ਫਸਲਾਂ ਬਚਾਉਂਣ ਲਈ ਕਿਸਾਨ ਚੂਹਿਆਂ ਨੂੰ ਖੁੱਡਾਂ ਵਿੱਚ ਹੀ ਨੱਪਦੇ ਹਨ, ਉਵੇਂ ਹੀ ਨਸ਼ਾ ਤਸਕਰਾਂ ਨੂੰ ਵੀ ਉਨ੍ਹਾਂ ਦੇ ਸਰਕਾਰੀ ਸਰਪ੍ਰਸਤੀ ਵਾਲੇ ਘੋਰਨਿਆਂ ਵਿੱਚ ਹੀ ਦੱਬਣਾ ਪਵੇਗਾ। ਪ੍ਰੋਫੈਸਰ ਅਜੈਬ ਸਿੰਘ, ਹਰਦੇਵ ਅਰਸ਼ੀ, ਝੋਟੇ ਦੀ ਮਾਤਾ ਅਮਰਜੀਤ ਕੌਰ, ਜਸਬੀਰ ਕੌਰ ਨੱਤ ਅਤੇ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਪਹਿਲਾਂ ਕਿਸਾਨ, ਮਜ਼ਦੂਰ ਅਤੇ ਆਮ ਲੋਕ ਕੇਵਲ ਆਪਣੇ ਹੱਕਾਂ ਲਈ ਲੜਿਆ ਕਰਦੇ ਸਨ ਪਰ ਹੁਣ ਉਨ੍ਹਾਂ ਨੂੰ ਆਪਣੇ ਬੱਚੇ ਤੇ ਆਪਣੀ ਜਾਨ ਬਚਾਉਂਣ ਲਈ ਲੜਨਾ ਪੈ ਰਿਹਾ ਹੈ। ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਇਹ ਸੰਘਰਸ਼ ਅਤੇ ਪੱਕਾ ਧਰਨਾ ਇਵੇਂ ਹੀ ਚੱਲਦਾ ਰਹੇਗਾ। ਮਸਲਾ ਹੱਲ ਨਾ ਹੋਣ ’ਤੇ 16 ਅਗਸਤ ਨੂੰ ਕਮੇਟੀ ਦੀ ਮੀਟਿੰਗ ਵਲੋਂ ਹੋਰ ਤਿੱਖੇ ਸੰਘਰਸ਼ ਦਾ ਫੈਸਲਾ ਕੀਤਾ ਜਾ ਸਕਦਾ ਹੈ। ਐੱਸਐੱਸਪੀ ਮਾਨਸਾ ਨਾਨਕ ਸਿੰਘ ਨੇ ਰੈਲੀ ਦੇ ਮੰਚ ‘ਤੇ ਆ ਕੇ ਕਿਹਾ ਕਿ ਪਰਮਿੰਦਰ ਸਿੰਘ ਖ਼ਿਲਾਫ਼ ਦਿੱਤੀ ਅਰਜ਼ੀ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਤਿੰਨ ਚਾਰ ਦਿਨ ਵਿਚ ਹੀ ਹਾਂ ਪੱਖੀ ਫੈਸਲਾ ਲਿਆ ਜਾਵੇਗਾ। ਪਰਮਿੰਦਰ ਸਿੰਘ ਝੋਟੇ ਦੇ ਪਿਤਾ ਨੇ ਸਟੇਜ ਤੋਂ ਐਲਾਨ ਕੀਤਾ ਕਿ ਝੋਟੇ ਦੇ ਸਾਥੀਆਂ ਖਿਲਾਫ਼ ਸਾਰੇ ਪਰਚੇ ਰੱਦ ਹੋਣ ਤੱਕ ਪਰਮਿੰਦਰ ਸਿੰਘ ਨੂੰ ਜੇਲ੍ਹ ’ਚੋਂ ਬਾਹਰ ਲਿਆਉਣ ਦੀ ਕਾਹਲੀ ਨਹੀਂ।



News Source link

- Advertisement -

More articles

- Advertisement -

Latest article