24.2 C
Patiāla
Monday, April 29, 2024

ਸਰਸਾ ਨੰਗਲ ਵਾਸੀਆਂ ਦਾ ਰੁਜ਼ਗਾਰ ਖੋਹਣ ਲੱਗਿਆ ਜ਼ਿਲ੍ਹਾ ਪ੍ਰਸ਼ਾਸਨ – punjabitribuneonline.com

Must read


ਜਗਮੋਹਨ ਸਿੰਘ

ਘਨੌਲੀ, 10 ਅਗਸਤ

ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਦੀ ਇੱਕ ਟਰਾਂਸਪੋਰਟ ਸੁਸਾਇਟੀ ਨੂੰ ਰੁਜ਼ਗਾਰ ਦਿਵਾਉਣ ਲਈ ਮਾਰੇ ਜਾ ਰਹੇ ਹੰਭਲੇ ਤਹਿਤ ਪਿੰਡ ਸਰਸਾ ਨੰਗਲ ਵਿੱਚ ਚੱਲ ਰਹੇ ਮਿੱਟੀ ਅਤੇ ਜਿਪਸਮ ਦੇ ਡੰਪਾਂ ਨੂੰ ਜ਼ਬਰਦਸਤੀ ਬੰਦ ਕਰਨ ਦੇ ਫ਼ਰਮਾਨ ਮਗਰੋਂ ਡੰਪਾਂ ਤੋਂ ਗੱਡੀਆਂ ਭਰਨ ਆਉਂਦੇ ਸੈਂਕੜੇ ਲੋਕਾਂ ਤੋਂ ਇਲਾਵਾ ਪਿੰਡ ਵਾਸੀ ਪ੍ਰੇਸ਼ਾਨ ਹਨ। ਪਿੰਡ ਸਰਸਾ ਨੰਗਲ ਦੇ ਸਰਪੰਚ ਤੇਜਾ ਸਿੰਘ, ਨੰਬਰਦਾਰ ਗੁਰਬਖਸ਼ ਸਿੰਘ ਤੇ ਹੋਰਨਾਂ ਪਿੰਡ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਹੋਇਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀਆਂ ਬੇਆਬਾਦ ਜ਼ਮੀਨਾਂ ਵਿੱਚ ਖੁੱਲ੍ਹੇ ਹੋਏ ਡੰਪ ਪਿੰਡ ਦੇ ਕਿਸਾਨਾਂ ਦੀ ਆਮਦਨ ਦਾ ਵਸੀਲਾ ਹੋਣ ਦੇ ਨਾਲ-ਨਾਲ ਸੈਂਕੜੇ ਟਰੱਕ ਚਾਲਕਾਂ , ਢਾਬਾ ਮਾਲਕਾਂ ਅਤੇ ਪਿੰਡ ਦੇ ਕਈ ਹੋਰ ਕੰਮ ਧੰਦਿਆਂ ਨਾਲ ਸਬੰਧਤ ਨੌਜਵਾਨਾਂ ਲਈ ਰੁਜ਼ਗਾਰ ਦਾ ਵਸੀਲਾ ਬਣੇ ਹੋਏ ਹਨ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਡੀਡੀਪੀਓ ਰੂਪਨਗਰ ਬਲਜਿੰਦਰ ਸਿੰਘ ਗਰੇਵਾਲ ਨੇ ਸੁਸਾਇਟੀ ਦੇ ਇਸ਼ਾਰੇ ’ਤੇ ਕੁੱਝ ਦਿਨ ਪਹਿਲਾਂ ਇੱਕ ਡੰਪ ਬੰਦ ਕਰਵਾਉਣ ਤੇ ਅੱਜ ਦੂਜਾ ਡੰਪ ਵੀ ਬੰਦ ਕਰਨ ਦੇ ਫੁਰਮਾਨ ਸੁਣਾ ਦਿੱਤੇ ਹਨ। ਲੋਕਾਂ ਨੇ ਇਸ ਧੱਕੇਸ਼ਾਹੀ ਵਿਰੁੱਧ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮਿਲ ਕੇ ਆਪਣਾ ਦੁੱਖੜਾ ਸੁਣਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਡੀ.ਸੀ. ਨੂੰ ਮਿਲ ਕੇ ਗੱਲ ਨਾ ਬਣੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਆਪਣੇ ਰੁਜ਼ਗਾਰ ਨੂੰ ਬਚਾਉਣ ਦਾ ਹੰਭਲਾ ਮਾਰਨਗੇ। ਜਦੋਂ ਡੰਪ ਬੰਦ ਕਰਵਾਉਣ ਲਈ ਮੌਕੇ ਤੇ ਪਹੁੰਚੇ ਡੀ.ਡੀ.ਪੀ.ਓ. ਬਲਜਿੰਦਰ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਪ੍ਰਦੂਸ਼ਣ ਵਿਭਾਗ ਵੱਲੋਂ ਮਿਲੇ ਆਦੇਸ਼ਾਂ ਦੀ ਤਾਮੀਲ ਕਰਵਾਉਣ ਲਈ ਇੱਥੇ ਪੁੱਜੇ ਹਨ। ਪ੍ਰਦੂਸ਼ਣ ਵਿਭਾਗ ਰੂਪਨਗਰ ਦੀ ਐਕਸੀਅਨ ਅਨੁਰਾਧਾ ਨੇ ਕਿਹਾ ਕਿ ਡੰਪ ਦੇ ਮਾਲਕਾਂ ਵੱਲੋਂ ਅਪੀਲੈਂਟ ਅਥਾਰਿਟੀ ਕੋਲ ਅਪੀਲ ਕੀਤੀ ਹੋਈ ਹੈ।



News Source link

- Advertisement -

More articles

- Advertisement -

Latest article