29 C
Patiāla
Thursday, May 16, 2024

ਮੁਹੱਰਮ ਮੌਕੇ ਤਾਜ਼ੀਆ ਕੱਢਦੇ ਹੋਏ ਬਿਜਲੀ ਦੀ ਲਪੇਟ ’ਚ ਆਉਣ ਕਾਰਨ ਛੇ ਮੌਤਾਂ, 30 ਤੋਂ ਵੱਧ ਜ਼ਖ਼ਮੀ

Must read


ਨਵੀਂ ਦਿੱਲੀ: ਮੁਸਲਿਮ ਭਾਈਚਾਰੇ ਨੇ ਅੱਜ ਇਮਾਮ ਹੁਸੈਨ ਦੇ ਸ਼ਹੀਦੀ ਦਿਵਸ ‘ਮੁਹੱਰਮ’ ਮੌਕੇ ਤਾਜ਼ੀਏ ਕੱਢੇ ਅਤੇ ਵਿਸ਼ੇਸ਼ ਪ੍ਰਾਰਥਨਾ ਕੀਤੀ। ਇਸ ਦੌਰਾਨ ਝਾਰਖੰਡ ਤੇ ਗੁਜਰਾਤ ਵਿੱਚ ਤਾਜ਼ੀਆ ਕੱਢਦੇ ਹੋਏ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸੇ ਦੌਰਾਨ ਪੱਛਮੀ ਦਿੱਲੀ ਵਿੱਚ ਤਾਜ਼ੀਆ ਕੱਢਣ ਸਮੇਂ ਪੁਲੀਸ ਵੱਲੋਂ ਰੂਟ ਬਦਲਣ ਤੋਂ ਰੋਕਣ ’ਤੇ ਲੋਕਾਂ ਦੇ ਇਕ ਸਮੂਹ ਨੇ ਪੁਲੀਸ ’ਤੇ ਪਥਰਾਅ ਕਰ ਦਿੱਤਾ। ਇਸ ਦੌਰਾਨ 10 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ।

ਦੁਨੀਆਂ ਭਰ ਦੇ ਮੁਸਲਮਾਨ, ਖ਼ਾਸ ਕਰ ਕੇ ਸ਼ੀਆ ਮੁਸਲਮਾਨ ਇਸ ਦਿਨ ਕਰਬਲਾ ਦੀ ਲੜਾਈ ਵਿੱਚ ਹੋਈ ਪੈਗੰਬਰ ਮੁਹੰਮਦ ਦੇ ਦੋਹਤੇ ਇਮਾਮ ਹੁਸੈਨ ਦੀ ਸ਼ਹਾਦਤ ਦਾ ਅਫ਼ਸੋਸ ਮਨਾਉਂਦੇ ਹਨ। ਇਸ ਨੂੰ ‘ਅਸ਼ੂਰਾ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਇਸਲਾਮਿਕ ਮਹੀਨੇ ਮੁਹੱਰਮ ਦਾ 10ਵਾਂ ਦਿਨ ਹੁੰਦਾ ਹੈ। ਇਸ ਦੌਰਾਨ ਕੱਢੇ ਗਏ ਤਾਜ਼ੀਆ ਵਿੱਚ ਸ਼ਾਮਲ ਲੋਕਾਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਉਹ ਆਪੋ-ਆਪਣੀਆਂ ਛਾਤੀਆਂ ਪਿੱਟ ਰਹੇ ਸਨ। ਸ੍ਰੀਨਗਰ ਵਿੱਚ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਮੁਹੱਰਮ ਸਬੰਧੀ ਸਮਾਗਮ ’ਚ ਸ਼ਿਰਕਤ ਕੀਤੀ। -ਪੀਟੀਆਈ



News Source link
#ਮਹਰਮ #ਮਕ #ਤਜਆ #ਕਢਦ #ਹਏ #ਬਜਲ #ਦ #ਲਪਟ #ਚ #ਆਉਣ #ਕਰਨ #ਛ #ਮਤ #ਤ #ਵਧ #ਜਖਮ

- Advertisement -

More articles

- Advertisement -

Latest article