36.3 C
Patiāla
Friday, May 10, 2024

ਸਿਰਸਾ: ਪਿੰਡ ਨੇਜਾਡੇਲਾ ਖੁਰਦ ਦਾ ਕਿਸਾਨ ਘੱਗਰ ’ਚ ਰੁੜਿਆ

Must read


ਪ੍ਰਭੂ ਦਿਆਲ

ਸਿਰਸਾ, 29 ਜੁਲਾਈ

ਇਥੋਂ ਦੇ ਪਿੰਡ ਨੇਜਾਡੇਲਾ ਖੁਰਦ ਦਾ ਕਿਸਾਨ ਸੋਹਨ ਲਾਲ ਪੈਰ ਤਿਲਕਣ ਕਾਰਨ ਘੱਗਰ ਦਰਿਆ ’ਚ ਡਿੱਗ ਪਿਆ ਤੇ ਪਾਣੀ ਦੇ ਤੇਜ਼ ਵਾਹ ’ਚ ਰੁੜ ਗਿਆ। ਸੋਹਨ ਲਾਲ ਦੇ ਘੱਗਰ ’ਚ ਡਿੱਗਣ ਦੀ ਸੂਚਨਾ ਮਿਲਣ ’ਤੇ ਪਿੰਡ ਦੇ ਗੋਤਾਖੋਰ ਤੇ ਪ੍ਰਸ਼ਾਸਨਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਗੋਤਾਖੋਰਾਂ ਵੱਲੋਂ ਸੋਹਨ ਲਾਲ ਦੀ ਭਾਲ ਕੀਤੀ ਜਾ ਰਹੀ ਹੈ। ਸੋਹਨ ਲਾਲ ਨੇ ਪੰਜਵੇਂ ਹਿੱਸੇ ’ਤੇ ਜ਼ਮੀਨ ਲਈ ਹੋਈ ਹੈ। ਉਹ ਤੇ ਉਸ ਨਾਲ ਦੋ-ਤਿੰਨ ਹੋਰ ਬੰਦੇ ਅੱਜ ਘੱਗਰ ਦਰਿਆ ਦੇ ਹੜ੍ਹ ਦੀ ਮਾਰ ਹੇਠ ਆਏ ਟਿਊਬਵੈੱਲ ਦੀ ਸੰਭਾਲ ਲਈ ਗਏ ਸਨ, ਜਿਥੇ ਸੋਹਨ ਲਾਲ ਦਾ ਪੈਰ ਤਿਲਕ ਗਿਆ ਤੇ ਉਹ ਘੱਗਰ ’ਚ ਡਿੱਗ ਪਿਆ। ਉਸ ਨਾਲ ਗਏ ਸਾਥੀਆਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ। ਰੌਲਾ ਪਾਉਣ ’ਤੇ ਪਿੰਡ ਦੇ ਹੋਰ ਲੋਕ ਇਕੱਠੇ ਹੋ ਗਏ ਤੇ ਪਿੰਡ ਦੇ ਤੈਰਾਕਾਂ ਨੇ ਸੋਹਨ ਲਾਲ ਦੀ ਭਾਲ ਸ਼ੁਰੂ ਕਰ ਦਿੱਤੀ। ਸੂਚਨਾ ਮਿਲਣ ’ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ। ਗੋਤਾਖੋਰਾਂ ਵੱਲੋਂ ਸੋਹਨ ਲਾਲ ਦੀ ਭਾਲ ਕੀਤੀ ਜਾ ਰਹੀ ਹੈ।



News Source link

- Advertisement -

More articles

- Advertisement -

Latest article