28.4 C
Patiāla
Monday, May 6, 2024

ਹਿਮਾਚਲ ਦੇ ਕੁੱਲੂ ਤੇ ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਬੱਦਲ ਫਟਿਆ

Must read


ਸ਼ਿਮਲਾ/ਰਾਮਪੁਰ/ਸ੍ਰੀਨਗਰ

ਕੁੱਲੂ ਜ਼ਿਲ੍ਹੇ ਦੇ ਅੰਨੀ ਖੇਤਰ ਵਿੱਚ ਜਾਬਨ ਦੇ ਉੱਪਰਲੇ ਇਲਾਕਿਆਂ ’ਚ ਲੰਘੀ ਰਾਤ ਬੱਦਲ ਫਟਣ ਕਾਰਨ ਦਿਓਰੀ ਖੱਡ ਵਿੱਚ ਅਚਾਨਕ ਹੜ੍ਹ ਆ ਗਿਆ। ਇਸ ਦੌਰਾਨ ਅਲਰਟ ਜਾਰੀ ਕਰ ਕੇ ਅੱਧੀ ਰਾਤ ਨੂੰ ਨਦੀ ਕੰਢੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਇਸੇ ਦੌਰਾਨ ਲੰਘੀ ਰਾਤ ਸ਼ਿਮਲਾ ਦੇ ਰਾਮਪੁਰ ਖੇਤਰ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਨਾ ਸਿਰਫ ਕੁਝ ਪਿੰਡਾਂ ਵਿੱਚ ਜ਼ਮੀਨ ਧੱਸ ਗਈ ਬਲਕਿ ਕਈ ਥਾਵਾਂ ’ਤੇ ਢਿੱਗਾਂ ਡਿੱਗ ਗਈਆਂ ਅਤੇ ਇਸ ਦੌਰਾਨ ਜਿਓਰੀ ਵਿੱਚ ਸ਼ਿਮਲਾ-ਕਿੰਨੌਰ ਸ਼ਾਹਰਾਹ ਬੰਦ ਹੋ ਗਿਆ। ਉੱਧਰ, ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਿਮਲਾ ਜ਼ਿਲ੍ਹੇ ਦੇ ਨਨਖਰੀ ਤੇ ਕੋਟਗੜ੍ਹ ਇਲਾਕਿਆਂ ਦੀਆਂ ਛੇ ਪੰਚਾਇਤਾਂ ਦੇ ਕਈ ਘਰਾਂ ਦੇ ਡੁੱਬਣ ਦਾ ਖ਼ਤਰਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਕੁੱਲੂ ਜ਼ਿਲ੍ਹੇ ਦੇ ਅੰਨੀ ਖੇਤਰ ਵਿੱਚ ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਦੌਰਾਨ ਕਈ ਬਾਗਾਂ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਕਈ ਥਾਈਂ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਗੰਦਰਬਲ ਵਿੱਚ ਵੀ ਬੱਦਲ ਫਟ ਗਿਆ ਅਤੇ ਕਈ ਘਰ, ਇਕ ਮਸਜਿਦ ਤੇ ਦੋ ਸਕੂਲ ਨੁਕਸਾਨੇ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। -ਪੀਟੀਆਈ



News Source link

- Advertisement -

More articles

- Advertisement -

Latest article