24 C
Patiāla
Friday, May 3, 2024

ਸਤਲੁਜ ਨਾਲ ਲੱਗਦੇ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ

Must read


ਬੀ ਐੱਸ ਚਾਨਾ
ਆਨੰਦਪੁਰ ਸਾਹਿਬ, 10 ਜੁਲਾਈ
ਸਤਲੁਜ ਨਦੀ ਦੂਜੇ ਦਨਿ ਵੀ ਉਫਾਨ ’ਤੇ ਰਹੀ। ਬਰਸਾਤੀ ਖੱਡਾਂ, ਚੋਆਂ ਤੇ ਸਵਾਂ ਨਦੀ ਦਾ ਪਾਣੀ ਸਤਲੁਜ ਦਰਿਆ ਵਿੱਚ ਮਿਲਣ ਤੋਂ ਬਾਅਦ ਬੁਰਜ, ਹਰੀਪੁਰ, ਚੰਦਪੁਰ, ਮਹਿੰਦਲੀ ਖੁਰਦ ਦੇ ਲੋਕਾਂ ਦੇ ਲਈ ਹਰ ਬਰਸਾਤ ਦੇ ਦਨਿਾਂ ’ਚ ਪ੍ਰੇਸ਼ਾਨੀਆਂ ਖੜੀਆਂ ਕਰਦਾ ਹੈ। ਅੱਜ ਬੇਸ਼ੱਕ ਪਾਣੀ ਦਾ ਪੱਧਰ ਸਤਲੁਜ ਦਰਿਆ ਅਤੇ ਇਨ੍ਹਾਂ ਪਿੰਡਾਂ ’ਚ ਘੱਟ ਗਿਆ ਪ੍ਰੰਤੂ ਪਿੰਡ ਹਰੀਵਾਲ ਦੇ 3 ਘਰਾਂ ਨੂੰ ਇਹ ਪਾਣੀ ਸਿੱਧੀ ਟੱਕਰ ਮਾਰ ਰਿਹਾ ਸੀ ਤੇ ਹਜ਼ਾਰਾਂ ਏਕੜਾਂ ਫ਼ਸਲ ਤਬਾਹ ਹੋ ਗਈ ਤੇ ਲੋਕਾਂ ਵੱਲੋਂ ਆਪਣੀ ਖਰਾਬ ਹੋਈ ਫ਼ਸਲ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਨਿਰਮਲ ਸਿੰਘ ਹਰੀਵਾਲ, ਪੰਚ ਬਲਬੀਰ ਸਿੰਘ, ਗੁਰਮੀਤ ਸਿੰਘ, ਦੌਲਤ ਰਾਮ ਸਮੇਤ ਵੱਡੀ ਗਿਣਤੀ ’ਚ ਇਕੱਠੇ ਹੋਏ ਪਿੰਡ ਵਾਲਿਆਂ ਨੇ ਦੱਸਿਆ ਕਿ ਪਿੰਡ ਵਿਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਫ਼ਸਲਾਂ ਖਰਾਬ ਹੋਈਆਂ ਹਨ। ਦੂਜੇ ਪਾਸੇ ਪਿੰਡ ਬੁਰਜ ਦੇ ਇੱਕ ਮਕਾਨ ਅੱਗੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਪ੍ਰਦਾਨ ਕੀਤੀ ਮਦਦ ਦੇ ਨਾਲ ਇਸ ਮਕਾਨ ਦੇ ਅੱਗੇ ਬੱਜਰੀ ਦੀਆਂ ਬੋਰੀਆਂ ਨਾਲ ਰੋਕ ਲਗਾਈ ਗਈ ਤੇ ਖਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਿੰਡ ਹਰੀਵਾਲ, ਮਹਿੰਦਲੀ ਖੁਰਦ ਤੇ ਬੁਰਜ ਦੇ ਲੋਕਾਂ ਮੰਗ ਕੀਤੀ ਕਿ ਹਿਮਾਚਲ ਦੀ ਤਰਜ਼ ’ਤੇ ਦਰਿਆ ਸਤਲੁਜ ਨੂੰ ਪੱਕੇ ਤੌਰ ’ਤੇ ਚੈਨਲਾਈਜ਼ ਕੀਤਾ ਜਾਵੇ। ਦੂਜੇ ਪਾਸੇ ਇਲਾਕੇ ਦੇ ਪਿੰਡਾਂ ਦੀਆਂ ਸੜਕੀ ਨੈਟਵਰਕ ਵੀ ਬਰਸਾਤੀ ਅਤੇ ਦਰਿਆਈ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ।
ਮਿੰਡਵਾਂ ਤੇ ਝਿੰਜੜੀ ਦੇ ਦੋ ਨੌਜਵਾਨ ਕੁੱਲੂ ’ਚ ਫਸੇ
ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਿੰਡਵਾਂ ਅਤੇ ਝਿੰਜੜੀ ਦੇ 2 ਲੜਕੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਦੇ ਪਾਰਬਤੀ ਬਾਗ਼ ਵਿੱਚ ਖਰਾਬ ਮੌਸਮ ਦੇ ਚਲਦਿਆਂ ਫਸ ਗਏ ਸਨ, ਜਿਸ ਸਬੰਧੀ ਕੈਬਨਿਟ ਮੰਤਰੀ ਅਤੇ ਸਥਾਨਕ ਵਿਧਾਇਕ ਹਰਜੋਤ ਬੈਂਸ ਨੇ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਲਿਖਿਆ ਕਿ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਦੇ ਨਾਲ ਉਨ੍ਹਾਂ ਵੱਲੋਂ ਰਾਬਤਾ ਕੀਤਾ ਗਿਆ ਹੈ ਤੇ ਜਲਦ ਨਵੀਨ ਕੁਮਾਰ ਅਤੇ ਅਮਿਤ ਕੁਮਾਰ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇਗਾ।



News Source link

- Advertisement -

More articles

- Advertisement -

Latest article