29.4 C
Patiāla
Saturday, May 11, 2024

ਪੁੱਤ ਨੂੰ ਬਚਾਉਂਦਿਆਂ ਕਰੰਟ ਲੱਗਣ ਕਾਰਨ ਪਿਤਾ ਦੀ ਮੌਤ

Must read


ਟੋਹਾਣਾ: ਮੀਂਹ ਦਾ ਪਾਣੀ ਬਾਲਕੋਨੀ ’ਚੋਂ ਕੱਢਦੇ ਸਮੇਂ ਅੱਜ ਪੁੱਤ ਨੂੰ ਕਰੰਟ ਲੱਗਣ ਤੋਂ ਬਚਾਉਂਦਿਆਂ ਪਿਤਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੱਜ ਜਦੋਂ ਦੀਪਕ ਆਪਣੇ ਘਰ ਦੀ ਦੀ ਬਾਲਕੋਨੀ ’ਚੋਂ ਮੀਂਹ ਦਾ ਪਾਣੀ ਕੱਢ ਰਿਹਾ ਸੀ ਤਾਂ ਨਿਕਾਸੀ ਪਾਈਪ ਨੇੜਿਓਂ ਲੰਘਦੀ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆ ਗਈ। ਇਸ ਦੌਰਾਨ ਦੀਪਕ ਦੇ ਪਿਤਾ ਰਾਜ ਕੁਮਾਰ ਗੋਇਲ ਨੇ ਆਪਣੇ ਪੁੱਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਰਾਜ ਕੁਮਾਰ ਨੂੰ ਕਰੰਟ ਲੱਗਣ ਕਾਰਨ ਮੌਤ ਹੋ ਗਈ ਅਤੇ ਦੀਪਕ ਦੇ ਵੀ ਹੱਥ ਝੁਲਸ ਗਏ। ਦੀਪਕ ਨੂੰ ਹਿਸਾਰ ਹਸਪਤਾਲ ਰੈਫ਼ਰ ਕੀਤਾ ਗਿਆ ਹੈ। -ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article