37.3 C
Patiāla
Saturday, May 4, 2024

ਨਹਿਰ ’ਚ ਕਾਰ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ

Must read


ਪੱਤਰ ਪ੍ਰੇਰਕ

ਦੋਰਾਹਾ, 29 ਜੂਨ

ਇਥੋਂ ਨੇੜਲੇ ਪਿੰਡ ਗੁਰਥਲੀ ਕੋਲ ਇਕ ਆਲਟੋ ਕਾਰ ਦੋਰਾਹਾ ਨਹਿਰ ਵਿੱਚ ਡਿੱਗ ਗਈ। ਇਹ ਘਟਨਾ ਅੱਜ ਸਵੇਰੇ 11 ਵਜੇ ਦੇ ਕਰੀਬ ਵਾਪਰੀ ਜਿਸ ਬਾਰੇ ਰਾਹਗੀਰਾਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਪਾਰਟੀ ਨੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਬਾਹਰ ਕਢਵਾਈ ਪਰ ਉਸ ਵੇਲੇ ਤਕ ਕਾਰ ਵਿਚ ਸਵਾਰ ਬਜ਼ੁਰਗ ਪਤੀ-ਪਤਨੀ ਦੀ ਮੌਤ ਹੋ ਚੁੱਕੀ ਸੀ। ਪੁਲੀਸ ਅਨੁਸਾਰ ਇਹ ਕਾਰ ਮੋਗਾ ਦੀ ਹੈ ਪਰ ਮ੍ਰਿਤਕਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ ਅਤੇ ਇਹ ਵੀ ਪਤਾ ਨਹੀਂ ਲੱਗਿਆ ਕਿ ਕਾਰ ਨਹਿਰ ਵਿਚ ਕਿਵੇਂ ਡਿੱਗੀ। ਪੁਲੀਸ ਅਨੁਸਾਰ ਕਾਰ ਦਾ ਨੰਬਰ ਪੀਬੀ 15 ਈ-8529 ਹੈ। ਥਾਣਾ ਦੋਰਾਹਾ ਦੇ ਮੁਖੀ ਇੰਸਪੈਕਟਰ ਵਿਜੈ ਕੁਮਾਰ ਅਨੁਸਾਰ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋਵੇਂ ਲਾਸ਼ਾਂ ਸਿਵਲ ਹਸਪਤਾਲ ਪਾਇਲ ਦੇ ਮੁਰਦਾਘਰ ਵਿਚ ਪਛਾਣ ਲਈ ਰੱਖੀਆਂ ਗਈਆਂ ਹਨ।  





News Source link

- Advertisement -

More articles

- Advertisement -

Latest article