32.9 C
Patiāla
Monday, April 29, 2024

ਕੇਂਦਰ ਯੂਸੀਸੀ ਮਾਮਲੇ ਨੂੰ ਠੱਪ ਕਰੇ, ਕਿਧਰੇ ਇਸ ਨੂੰ ਲਾਗੂ ਕਰਨ ਨਾਲ ਦੇਸ਼ ’ਚ ‘ਤੂਫ਼ਾਨ’ ਆ ਜਾਵੇ: ਫ਼ਾਰੂਕ ਅਬਦੁੱਲਾ

Must read


ਸ੍ਰੀਨਗਰ, 29 ਜੂਨ

ਨੈਸ਼ਨਲ ਕਾਨਫਰੰਸ (ਐੱਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਸਾਂਝੇ ਸਿਵਲ ਕੋਡ (ਯੂਸੀਸੀ) ਦੇ ਮਾਮਲੇ ਨੂੰ ਅੱਗੇ ਨਹੀਂ ਵਧਾਉਣਾ ਚਾਹੀਦਾ ਅਤੇ ਇਸ ਦੇ ਲਾਗੂ ਕਰਨ ਦੇ ਨਤੀਜਿਆਂ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਸ੍ਰੀ ਅਬਦੁੱਲਾ ਨੇ ਹਜ਼ਰਤਬਲ ਦਰਗਾਹ ‘ਤੇ ਈਦ-ਉਲ-ਅਜ਼ਹਾ (ਬਕਰੀਦ) ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘ਉਨ੍ਹਾਂ (ਕੇਂਦਰ ਸਰਕਾਰ) ਨੂੰ ਇਸ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਇਹ ਵਿਭਿੰਨਤਾਵਾਂ ਨਾਲ ਭਰਪੂਰ ਦੇਸ਼ ਹੈ ਅਤੇ ਇੱਥੇ ਵੱਖ-ਵੱਖ ਜਾਤਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਮੁਸਲਮਾਨਾਂ ਦਾ ਆਪਣਾ ਸ਼ਰੀਆ ਕਾਨੂੰਨ ਹੈ। ਕਿਧਰੇ ਅਜਿਹਾ ਨਾ ਹੋਏ ਇਸ ਨੂੰ ਲਾਗੂ ਕਰਨ ਨਾਲ ਤੂਫ਼ਾਨ ਆ ਜਾਵੇ।’



News Source link

- Advertisement -

More articles

- Advertisement -

Latest article