29.2 C
Patiāla
Saturday, April 27, 2024

ਐੱਚ-1ਬੀ ਵੀਜ਼ਾ ਧਾਰਕਾਂ ਨੂੰ ਵਰਕ ਪਰਮਿਟ ਦੇਵੇਗਾ ਕੈਨੇਡਾ

Must read


ਟੋਰਾਂਟੋ, 28 ਜੂਨ

ਕੈਨੇਡਾ ਨੇ ਨਵੇਂ ਓਪਨ ਵਰਕ-ਪਰਮਿਟ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਜਿਸ ਤਹਿਤ ਅਮਰੀਕਾ ਤੋੋਂ 10,000 ਐੱਚ-1ਬੀ ਵੀਜ਼ਾ ਧਾਰਕਾਂ ਨੂੰ ਕੈਨੇਡਾ ਆਉਣ ਤੇ ਕੰਮ ਕਰਨ ਦਾ ਮੌਕਾ ਮਿਲੇਗਾ। ਕੈਨੇਡਾ ਸਰਕਾਰ ਦੀ ਇਸ ਪੇਸ਼ਕਦਮੀ ਦਾ ਹਜ਼ਾਰਾਂ ਭਾਰਤੀ ਟੈੱਕ ਪੇਸ਼ੇਵਰਾਂ ਨੂੰ ਫਾਇਦਾ ਹੋਵੇਗਾ। ਕੈਨੇਡਾ ਨੂੰ ਵੱਖ ਵੱਖ ਉਭਰਦੀਆਂ ਤਕਨੀਕਾਂ ਵਿੱਚ ਆਲਮੀ ਆਗੂ ਬਣਨ ਦੀ ਆਸ ਹੈ, ਜਿਸ ਕਰਕੇ ਉਹ ਪੇਸ਼ੇਵਰਾਂ ਨੂੰ ਆਪਣੇ ਵੱਲ ਆਕਸ਼ਿਤ ਕਰਨਾ ਚਾਹੁੰਦਾ ਹੈ। ਐੱਚ-1ਬੀ ਵੀਜ਼ਾ ਗੈਰ-ਪਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਤਕਨੀਕੀ ਮੁਹਾਰਤ ਵਾਲੇ ਰੁਜ਼ਗਾਰ ਲਈ ਵਿਦੇਸ਼ੀ ਕਾਮੇ ਰੱਖਣ ਦੀ ਇਜਾਜ਼ਤ ਦਿੰਦਾ ਹੈ।

ਮੁਲਕ ਦੇ ਇਮੀਗਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਕੈਨੇਡਾ ਸਰਕਾਰ 16 ਜੁਲਾਈ ਤੱਕ ਓਪਨ ਵਰਕ-ਪਰਮਿਟ ਪ੍ਰੋਗਰਾਮ ਸ਼ੁਰੂ ਕਰੇਗੀ, ਜਿਸ ਤਹਿਤ 10 ਹਜ਼ਾਰ ਅਮਰੀਕੀ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਕੈਨੇਡਾ ਆਉਣ ਤੇ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ। ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ (ਲੋੜ ਮੁਤਾਬਕ) ਸਟੱਡੀ ਜਾਂ ਵਰਕ ਪਰਮਿਟ ਮੁਹੱਈਆ ਕਰਵਾਇਆ ਜਾਵੇਗਾ।’’ ਫਰੇਜ਼ਰ ਨੇ ਕਿਹਾ, ‘‘ਅਸੀਂ ਇਮੀਗਰੇੇਸ਼ਨ ਨੂੰ ਲੈ ਕੇ ਉਤਸ਼ਾਹੀ ਟੀਚੇ ਸੈੱਟ ਕੀਤੇ ਹਨ, ਕਿਉਂਕਿ ਇਹ ਸਿਰਫ਼ ਅੰਕੜੇ ਨਹੀਂ, ਬਲਕਿ ਰਣਨੀਤਕ ਹਨ। ਕੈਨੇਡਾ ਦੀ ਇਸ ਪਲੇਠੀ ਇਮੀਗਰੇਸ਼ਨ ਟੈੱਕ ਪ੍ਰਤਿਭਾ ਰਣਨੀਤੀ ਨਾਲ ਸਾਡਾ ਟੀਚਾ ਉਨ੍ਹਾਂ ਲੋਕਾਂ ਨੂੰ ਦੇਸ਼ ਵਿਚ ਦਾਖਲਾ ਦੇਣਾ ਹੈ, ਜੋ ਕੈਨੇਡਾ ਨੂੰ ਉਭਰਦੀਆਂ ਤਕਨੀਕਾਂ ਦੀ ਵੰਨਗੀ ਵਿੱਚ ਆਲਮੀ ਆਗੂ ਬਣਾ ਸਕਣ।’’ ਇਸ ਨਵੇਂ ਪ੍ਰੋਗਰਾਮ ਤਹਿਤ ਪ੍ਰਵਾਨਿਤ ਉਮੀਦਵਾਰਾਂ ਨੂੰ ਤਿੰਨ ਸਾਲ ਦੇ ਅਰਸੇ ਲਈ ਓਪਨ ਵਰਕ ਪਰਮਿਟ ਮਿਲੇਗਾ, ਜਿਸ ਦਾ ਮਤਲਬ ਕਿ ਉਹ ਕੈਨੇਡਾ ਵਿੱਚ ਕਿਤੇ ਵੀ ਕਿਸੇ ਵੀ ਰੁਜ਼ਗਾਰਦਾਤੇ ਕੋਲ ਕੰਮ ਕਰਨ ਦੇ ਯੋਗ ਹੋਣਗੇ। ਰਿਲੀਜ਼ ਮੁਤਾਬਕ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਤੇ ਆਸ਼ਰਿਤ ਵੀ ਆਰਜ਼ੀ ਰੈਜ਼ੀਡੈਂਟ ਵੀਜ਼ੇ ਦੇ ਯੋਗ ਹੋਣਗੇ। ਉਨ੍ਹਾਂ ਨੂੰ ਲੋੜ ਮੁਤਾਬਕ ਵਰਕ ਜਾਂ ਸਟੱਡੀ ਪਰਮਿਟ ਦਿੱਤਾ ਜਾਵੇਗਾ। -ਪੀਟੀਆਈ





News Source link

- Advertisement -

More articles

- Advertisement -

Latest article