38 C
Patiāla
Sunday, May 5, 2024

ਯੋਗੇਸ਼ਵਰ ਦੱਤ ਨੇ ਮਹਿਲਾ ਭਲਵਾਨਾਂ ਦੇ ਨਾਂ ਬ੍ਰਿਜ ਭੂਸ਼ਨ ਕੋਲ ਲੀਕ ਕੀਤੇ: ਵਿਨੇਸ਼ ਫੋਗਾਟ

Must read


ਨਵੀਂ ਦਿੱਲੀ, 23 ਜੂਨ

ਨਾਮੀ ਭਲਵਾਨ ਵਿਨੇਸ਼ ਫੋਗਾਟ ਨੇ ਅੱਜ ਟਵੀਟ ਕਰਕੇ ਕਿਹਾ ਹੈ ਕਿ ਉਲੰਪਿਕਸ ’ਚ ਕਾਂਸੀ ਦਾ ਤਮਗਾ ਜੇਤੂ ਯੋਗੇਸ਼ਵਰ ਦੱਤ ਮਹਿਲਾ ਪਹਿਲਵਾਨਾਂ ਲਈ ਬਣਾਈਆਂ ਦੋਵੇਂ ਕਮੇਟੀਆਂ ਦਾ ਹਿੱਸਾ ਸੀ। ਕਮੇਟੀ ਦੀ ਬੈਠਕ ਤੋਂ ਬਾਅਦ ਯੋਗੇਸ਼ਵਰ ਨੇ ਬ੍ਰਿਜਭੂਸ਼ਨ ਅਤੇ ਮੀਡੀਆ ਨੂੰ ਮਹਿਲਾ ਪਹਿਲਵਾਨਾਂ ਦੇ ਨਾਂ ਲੀਕ ਕਰ ਦਿੱਤੇ। ਉਸ ਨੇ ਕਈ ਮਹਿਲਾ ਪਹਿਲਵਾਨਾਂ ਦੇ ਘਰ ਫੋਨ ਕਰਕੇ ਉਨ੍ਹਾਂ ਨੂੰ ਆਪਣੀ ਲੜਕੀ ਨੂੰ ਸਮਝਾਉਣ ਲਈ ਕਿਹਾ। ਉਹ ਪਹਿਲਾਂ ਹੀ ਜਨਤਕ ਤੌਰ ‘ਤੇ ਮਹਿਲਾ ਪਹਿਲਵਾਨਾਂ ਵਿਰੁੱਧ ਬਿਆਨ ਦੇ ਰਿਹਾ ਸੀ, ਫਿਰ ਵੀ ਉਸ ਨੂੰ ਦੋਵਾਂ ਕਮੇਟੀਆਂ ਵਿਚ ਰੱਖਿਆ ਗਿਆ ਸੀ। ਉਹ ਲਗਾਤਾਰ ਪਹਿਲਵਾਨਾਂ ਅਤੇ ਕੋਚਾਂ ਨੂੰ ਮਹਿਲਾ ਪਹਿਲਵਾਨਾਂ ਦੀ ਲਹਿਰ ਵਿੱਚ ਸ਼ਾਮਲ ਹੋਣ ਤੋਂ ਰੋਕਦਾ ਸੀ।



News Source link

- Advertisement -

More articles

- Advertisement -

Latest article