28.9 C
Patiāla
Tuesday, May 14, 2024

ਬਾਇਡਨ ਜੋੜੇ ਵੱਲੋਂ ਮੋਦੀ ਲਈ ਰੱਖੇ ਰਾਤਰੀ ਭੋਜ ’ਚ ਅੰਬਾਨੀ, ਮਹਿੰਦਰਾ ਤੇ ਪਿਚਾਈ ਸਣੇ 400 ਤੋਂ ਵੱਧ ਮਹਿਮਾਨ ਪੁੱਜੇ

Must read


ਵਾਸ਼ਿੰਗਟਨ, 23 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਭਾਰਤੀ-ਅਮਰੀਕੀਆਂ ਨੇ ਭਾਰਤ-ਅਮਰੀਕੀ ਸਬੰਧਾਂ ਨੂੰ ਮਜ਼ਬੂਤ ​​ਕਰਨ ਅਤੇ ਉਸ ਦੇਸ਼ ਦੇ ਸਮੁੱਚੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਈ ਜਿਸ ਵਿੱਚ ਉਹ ਰਹਿੰਦੇ ਹਨ। ਸ੍ਰੀ ਮੋਦੀ ਨੇ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ) ਕੰਪਲੈਕਸ ਵਿਖੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਥਮ ਮਹਿਲਾ ਜਿੱਲ ਬਾਇਡਨ ਵੱਲੋਂ ਰੱਖੇ ਸਰਕਾਰੀ ਰਾਤ ਦੇ ਖਾਣੇ ਵਿੱਚ ਮੇਜ਼ਬਾਨਾਂ ਦੀ ਸਫਲਤਾ ਦੀ ਕਾਮਨਾ ਕੀਤੀ। ਉਨ੍ਹਾਂ ਭਾਰਤ ਅਤੇ ਅਮਰੀਕਾ ਦੀ ਦੋਸਤੀ ਦੇ ਨਾਲ-ਨਾਲ ਚੰਗੀ ਸਿਹਤ, ਖੁਸ਼ਹਾਲੀ, ਆਜ਼ਾਦੀ ਅਤੇ ਲੋਕਾਂ ਦੀ ਸਮਾਨਤਾ ਅਤੇ ਭਾਈਚਾਰਕ ਸਾਂਝ ਦੀ ਕਾਮਨਾ ਕੀਤੀ।

ਰਾਤ ਦੇ ਖਾਣੇ ਵਿੱਚ 400 ਤੋਂ ਵੱਧ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ, ਜਿਨ੍ਹਾਂ ਵਿੱਚ ਮੁਕੇਸ਼ ਅੰਬਾਨੀ, ਆਨੰਦ ਮਹਿੰਦਰਾ, ਗੂਗਲ ਦੇ ਸੀਈਓ ਸੁੰਦਰ ਪਿਚਾਈ, ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਅਤੇ ਐਪਲ ਦੇ ਸੀਈਓ ਟਿਮ ਕੁੱਕ ਸਮੇਤ ਟੈਕਨਾਲੋਜੀ ਅਤੇ ਹੋਰ ਖੇਤਰਾਂ ਦੀਆਂ ਹਸਤੀਆਂ ਸ਼ਾਮਲ ਸਨ।



News Source link
#ਬਇਡਨ #ਜੜ #ਵਲ #ਮਦ #ਲਈ #ਰਖ #ਰਤਰ #ਭਜ #ਚ #ਅਬਨ #ਮਹਦਰ #ਤ #ਪਚਈ #ਸਣ #ਤ #ਵਧ #ਮਹਮਨ #ਪਜ

- Advertisement -

More articles

- Advertisement -

Latest article