30.2 C
Patiāla
Monday, April 29, 2024

ਦਿੱਲੀ: ਪੰਜਾਬ ਪੁਲੀਸ ਦੇ ਖ਼ੁਫ਼ੀਆ ਹੈੱਡਕੁਆਰਟਰ ’ਤੇ ਹਮਲੇ ਦੇ ਮੁਲਜ਼ਮਾਂ ਨੂੰ ਪਨਾਹ ਦੇਣ ਵਾਲਾ ਐੱਨਆਈਏ ਨੇ ਗ੍ਰਿਫ਼ਤਾਰ ਕੀਤਾ

Must read


ਲਖਨਊ, 22 ਜੂਨ

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਲਖਨਊ ਵਾਸੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਵਿਕਾਸ ਸਿੰਘ, ਜੋ ਲਖਨਊ ਦੇ ਗੋਮਤੀ ਨਗਰ ਐਕਸਟੈਂਸ਼ਨ ਦਾ ਰਹਿਣ ਵਾਲਾ ਹੈ, ਨੇ ਕਥਿਤ ਤੌਰ ‘ਤੇ ਬਿਸ਼ਨੋਈ ਦੇ ਅਤਿਵਾਦੀ ਸਿੰਡੀਕੇਟ ਮੈਂਬਰਾਂ ਨੂੰ ਪਨਾਹ ਦਿੱਤੀ ਸੀ, ਜਿਨ੍ਹਾਂ ਨੇ ਮਈ 2022 ਵਿਚ ਮੁਹਾਲੀ ਵਿਚ ਪੰਜਾਬ ਪੁਲੀਸ ਦੇ ਖੁਫੀਆ ਹੈੱਡਕੁਆਰਟਰ ‘ਤੇ ਰਾਕੇਟ-ਪ੍ਰੋਪੇਲਡ ਗ੍ਰਨੇਡ (ਆਰਪੀਜੀ) ਹਮਲੇ ਨੂੰ ਅੰਜਾਮ ਦਿੱਤਾ ਸੀ। ਇਸ ਸਾਲ 17 ਮਈ ਨੂੰ ਏਜੰਸੀ ਨੇ ਉੱਤਰ ਪ੍ਰਦੇਸ਼ ਦੇ ਤਿੰਨ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ, ਜਿਸ ਵਿੱਚ ਲਖਨਊ ਵਿੱਚ ਵਿਕਾਸ ਸਿੰਘ ਦੇ ਅਪਾਰਟਮੈਂਟ ਵੀ ਸ਼ਾਮਲ ਹੈ। ਐੱਨਆਈਏ ਨੇ ਉਸ ਨੂੰ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਅਤੇ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ। ਐਨਆਈਏ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਵਿਕਾਸ ਸਿੰਘ ਨੇ ਆਰਪੀਜੀ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਦੀਪਕ ਸੁਰਖਪੁਰ ਅਤੇ ਦਿਵਯਾਂਸ਼ੂ ਨੂੰ ਕਈ ਵਾਰ ਪਨਾਹ ਦਿੱਤੀ ਸੀ। 





News Source link

- Advertisement -

More articles

- Advertisement -

Latest article