38 C
Patiāla
Friday, May 3, 2024

ਬਿਪਰਜੁਆਏ: ਅਮਿਤ ਸ਼ਾਹ ਵੱਲੋਂ ਕੱਛ ’ਚ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ

Must read


ਮਾਂਡਵੀ (ਗੁਜਰਾਤ), 17 ਜੂਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਚੱਕਰਵਾਤ ਬਿਪਰਜੁਆਏ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਉਹ ਇੱਥੇ ਹਸਪਤਾਲ ’ਚ ਜ਼ਖ਼ਮੀ ਵਿਅਕਤੀਆਂ ਨੂੰ ਮਿਲੇ। ਇਸ ਦੇ ਨਾਲ ਹੀ ਉਹ ਕਿਸਾਨਾਂ ਤੇ ਐਨਡੀਆਰਐਫ ਤੇ ਬੀਐਸਐਫ ਦੇ ਜਵਾਨਾਂ ਦੇ ਵੀ ਰੂਬਰੂ ਹੋਏ। ਸ਼ਾਹ ਨੇ ਜਖਾਓ ਦਾ ਹਵਾਈ ਸਰਵੇਖਣ ਕੀਤਾ ਜਿੱਥੇ ਵੀਰਵਾਰ ਰਾਤ ਨੂੰ ਚੱਕਰਵਾਤ ਨੇ ਕਾਫ਼ੀ ਤਬਾਹੀ ਮਚਾਈ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਮੌਜੂਦ ਸਨ। ਉਨ੍ਹਾਂ ਮਾਂਡਵੀ ਸਬ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ ਅਤੇ ਉੱਥੇ ਜ਼ਖ਼ਮੀ ਤੇ ਗਰਭਵਤੀ ਔਰਤਾਂ ਨਾਲ ਮੁਲਾਕਾਤ ਕੀਤੀ।

ਇਸ ਤੋਂ ਇਲਾਵਾ ਸ਼ਾਹ ਨੇ ਫਸਲਾਂ ਦੇ ਨੁਕਸਾਨ ਦੀ ਸਮੀਖਿਆ ਕਰਨ ਲਈ ਮਾਂਡਵੀ ਨੇੜਲੇ ਖੇਤਾਂ ਦਾ ਵੀ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਹ ਮਾਂਡਵੀ ਹਵਾਈ ਅੱਡੇ ’ਤੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਤੇ ਬਾਰਡਰ ਸਕਿਉਰਿਟੀ ਫੋਰਸ ਦੇੇ ਜਵਾਨਾਂ ਨੂੰ ਵੀ ਮਿਲੇ ਜੋ ਰਾਹਤ ਤੇ ਬਚਾਅ ਕਾਰਜ ਵਿੱਚ ਸ਼ਾਮਲ ਹਨ। ਇਸ ਮਗਰੋਂ ਕੇਂਦਰੀ ਮੰਤਰੀ ਵਾਪਸ ਭੁਜ ਪਰਤ ਆਏ ਅਤੇ ਚੱਕਰਵਾਤ ਤੋਂ ਬਾਅਦ ਦੇ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ। ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਚੱਕਰਵਾਤ ਬਿਪਰਜੁਆਏ ਕਾਰਨ ਲੀਹੋਂ ਉਤਰੀ ਜ਼ਿੰਦਗੀ ਦੀ ਗੱਡੀ ਮੁੜ ਪੱਟੜੀ ’ਤੇ ਆਉਣੀ ਸ਼ੁਰੂ ਹੋ ਗਈ ਹੈ। -ਪੀਟੀਆਈ

ਚੱਕਰਵਾਤ ਕਾਰਨ ਰਾਜਸਥਾਨ ਵਿੱਚ ਮੋਹਲੇਧਾਰ ਮੀਂਹ

ਜੈਪੁਰ: ਰਾਜਸਥਾਨ ਦੀਆਂ ਕੁਝ ਥਾਵਾਂ ’ਤੇ ਚੱਕਰਵਾਤ ਬਿਪਰਜੁਆਏ ਕਾਰਨ ਪਿਛਲੇ 24 ਘੰਟਿਆਂ ਦੌਰਾਨ ਮੋਹਲੇਧਾਰ ਮੀਂਹ ਵਰ੍ਹਿਆ। ਅਧਿਕਾਰੀਆਂ ਮੁਤਾਬਿਕ ਸਭ ਤੋਂ ਭਾਰੀ ਮੀਂਹ ਮਾਊਂਟ ਆਬੂ ਵਿੱਚ ਪਿਆ। ਇੱਥੇ 136 ਐਮਐਮ ਵਰਖਾ ਹੋਈ। ਮੌਸਮ ਵਿਭਾਗ ਨੇ ਬਾੜਮੇਰ, ਜਲੌਰ, ਸਿਰੋਹੀ, ਪਾਲੀ ਜ਼ਿਲ੍ਹਿਆਂ ਲਈ ‘ਸੰਤਰੀ’ ਅਲਰਟ ਜਾਰੀ ਕਰ ਦਿੱਤਾ ਹੈ। ਇੱਥੇ 30 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਇਸੇ ਤਰ੍ਹਾਂ ਜੈਸਲਮੇਰ, ਬੀਕਾਨੇਰ, ਜੋਧਪੁਰ, ਚੁਰੂ, ਸੀਕਰ, ਨਾਗੌਡਰ, ਝੁਨਝੁਨੂ, ਅਜਮੇਰ, ਉਦੈਪੁਰ ਤੇ ਰਾਜਸਾਮੰਦ ਜ਼ਿਲ੍ਹਿਆਂ ਲਈ ‘ਪੀਲਾ’ ਅਲਰਟ ਜਾਰੀ ਕੀਤਾ ਗਿਆ ਹੈ। -ਪੀਟੀਆਈ  

ਚੱਕਰਵਾਤ ਦੌਰਾਨ ਕੋਈ ਜਾਨ ਨਾ ਜਾਣਾ, ਵੱਡੀ ਪ੍ਰਾਪਤੀ: ਸ਼ਾਹ

ਭੁਜ (ਗੁਜਰਾਤ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਗੁਜਰਾਤ ਸਰਕਾਰ ਦੀ ਵੱਡੀ ਪ੍ਰਾਪਤੀ ਹੈ ਕਿ ਚੱਕਰਵਾਤ ਬਿਪਰਜੁਆਏ ਦੇ ਕਹਿਰ ਦੌਰਾਨ ਕੋਈ ਮੌਤ ਨਹੀਂ ਹੋਈ। ਭੁਜ ਦਾ ਦੌਰਾ ਕਰਨ ਮਗਰੋਂ ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿੱਚ ਬਿਜਲੀ ਸਪਲਾਈ 20 ਜੂਨ ਤੱਕ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾਈ ਸਰਕਾਰ ਫ਼ਸਲੀ ਤੇ ਬਾਗਬਾਨੀ ਅਤੇ ਬੇੜੀਆਂ ਦੇ ਨੁਕਸਾਨ ਦਾ ਸਰਵੇਖਣ ਕਰਵਾਏਗੀ ਅਤੇ ਰਾਹਤ ਪੈਕੇਜ ਦਾ ਐਲਾਨ ਕਰੇਗੀ।  



News Source link

- Advertisement -

More articles

- Advertisement -

Latest article