30 C
Patiāla
Monday, April 29, 2024

ਕੈਨੇਡਾ ਤੇ ਅਮਰੀਕਾ ’ਚ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਭਾਰਤੀ ਦੂਤਘਰਾਂ ’ਤੇ ਕੀਤੇ ਹਮਲਿਆਂ ਦੀ ਜਾਂਚ ਕਰੇਗੀ ਐੱਨਆਈਏ

Must read


ਨਵੀਂ ਦਿੱਲੀ, 17 ਜੂਨ

ਦਿੱਲੀ ਪੁਲੀਸ ਦੇ ਸੂਤਰਾਂ ਅਨੁਸਾਰ ਕੌਮੀ ਜਾਂਚ ਏਜੰਸੀ (ਐੱਨਆਈਏ) ਕੈਨੇਡਾ ਅਤੇ ਅਮਰੀਕਾ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਹਮਲਿਆਂ ਦੀ ਜਾਂਚ ਕਰੇਗੀ। ਕੈਨੇਡਾ ਅਤੇ ਸਾਂ ਫਰਾਂਸਿਸਕੋ (ਯੂਐੱਸ) ਵਿੱਚ ਮਾਰਚ 2023 ਵਿੱਚ ਹੋਏ ਹਮਲੇ ਦੇ ਸਬੰਧ ਵਿੱਚ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਤਹਿਤ ਐੱਫਆਈਆਰ ਦਰਜ ਕੀਤੀਆਂ ਗਈਆਂ ਸਨ। ਸੂਤਰਾਂ ਨੇ ਦੱਸਿਆ ਕਿ ਇਹ ਮਾਮਲਾ ਹੁਣ ਐੱਨਆਈਏ ਕੋਲ ਚਲਾ ਗਿਆ ਹੈ। ਅਮਰੀਕਾ ਵਿੱਚ ਖਾਲਿਸਤਾਨ ਪੱਖੀ ਸਮਰਥਕਾਂ ਨੇ ਹਾਲ ਹੀ ਵਿੱਚ ਆਪਣੇ ਪ੍ਰਦਰਸ਼ਨ ਦੌਰਾਨ ਭਾਰਤੀ ਦੂਤਘਰ ਅਤੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਧਮਕੀ ਦਿੱਤੀ ਸੀ।



News Source link
#ਕਨਡ #ਤ #ਅਮਰਕ #ਚ #ਖਲਸਤਨ #ਸਮਰਥਕ #ਵਲ #ਭਰਤ #ਦਤਘਰ #ਤ #ਕਤ #ਹਮਲਆ #ਦ #ਜਚ #ਕਰਗ #ਐਨਆਈਏ

- Advertisement -

More articles

- Advertisement -

Latest article