42.3 C
Patiāla
Wednesday, May 15, 2024

ਸੜਕ ਹਾਦਸੇ ਦੌਰਾਨ ਦਾਦੀ ਤੇ ਪੋਤਾ ਹਲਾਕ

Must read


ਜ਼ੀਰਕਪੁਰ: ਇਥੋਂ ਦੀ ਪਟਿਆਲਾ ਸੜਕ ’ਤੇ ਸਥਿਤ ਛੱਤ ਲਾਈਟਾਂ ’ਚ ਅੱਜ ਤੜਕੇ ਵਾਪਰੇ ਸੜਕ ਹਾਦਸੇ ਵਿੱਚ 10 ਮਹੀਨੇ ਦਾ ਬੱਚਾ ਅਤੇ ਉਸ ਦੀ ਦਾਦੀ ਦੀ ਮੌਤ ਹੋ ਗਈ ਜਦਕਿ ਮ੍ਰਿਤਕ ਬੱਚੇ ਦਾ ਦਾਦਾ ਅਤੇ ਉਸ ਦੀ ਮਾਂ ਗੰਭੀਰ ਜ਼ਖ਼ਮੀ ਹੋ ਗਏ।  ਪੁਲੀਸ ਨੇ ਪਿਕਅੱਪ ਕਾਰ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਨਰਿੰਦਰ ਸਿੰਘ (62) ਨੇ ਦੱਸਿਆ ਕਿ ਜਦੋਂ ਸਵੇਰ ਸਵਾ ਚਾਰ ਵਜੇ ਦੇ ਕਰੀਬ ਉਹ ਛੱਤ ਟਰੈਫਿਕ ਲਾਈਟ ’ਤੇ ਪਹੁੰਚੇ ਤਾਂ ਉਨ੍ਹਾਂ ਦੀ ਟੱਕਰ ਫਲਾਂ ਨਾਲ ਭਰੀ ਪਿਕਅੱਪ ਜੀਪ ਨਾਲ ਹੋ ਗਈ। -ਨਿੱਜੀ ਪੱਤਰ ਪ੍ਰੇਰਕ





News Source link

- Advertisement -

More articles

- Advertisement -

Latest article